ਨਵੀਂ ਦਿੱਲੀ: ਸੂਬਾ ਸਰਕਾਰਾਂ ਹੁਣ ਤਕ ਸਿਰਫ਼ 20.36 ਲੱਖ ਪਰਵਾਸੀ ਮਜ਼ਦੂਰਾਂ ਨੂੰ ਹੀ ਮੁਫ਼ਤ ਆਨਾਜ ਦੀ ਪੂਰਤੀ ਕਰ ਸਕੀਆਂ ਹਨ। ਹਾਲਾਂਕਿ ਕੇਂਦਰ ਸਰਕਾਰ ਜਾਂ ਸੂਬਾ ਸਰਕਾਰਾਂ ਨੇ ਰਾਸ਼ਨ ਕਾਰਡ ਨਾ ਰੱਖਣ ਵਾਲੇ ਅੱਠ ਕਰੋੜ ਮਜ਼ਦੂਰਾਂ ਨੂੰ ਮੁਫ਼ਤ ਅਨਾਜ ਪਹੁੰਚਾਉਣ ਦਾ ਟੀਚਾ ਮਿੱਥਿਆ ਸੀ। ਇਹ ਜਾਣਕਾਰੀ ਕੇਂਦਰੀ ਖੁਰਾਕ ਮੰਤਰਾਲੇ ਵੱਲੋਂ ਐਤਵਾਰ ਅੰਕੜਿਆਂ 'ਤੇ ਅਧਾਰਾਤ ਹੈ।


ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕੋਈ ਵੀ ਪਰਵਾਸੀ ਮਜਦੂਰ ਭੁੱਖਾ ਨਾ ਰਹੇ, ਇਹ ਪੱਕਾ ਕਰਨ ਲਈ 14 ਮਈ ਨੂੰ ਮੁਫ਼ਤ ਅਨਾਜ ਯੋਜਨਾ ਦਾ ਐਲਾਨ ਕੀਤਾ ਸੀ। ਇਸ ਤਹਿਤ ਬਿਨਾਂ ਰਾਸ਼ਨ ਕਾਰਡ ਵਾਲੇ ਪਰਵਾਸੀ ਮਜ਼ਦੂਰਾਂ ਨੂੰ ਵੀ ਪ੍ਰਤੀ ਵਿਅਕਤੀ ਪੰਜ ਕਿਲੋਗ੍ਰਾਮ ਮੁਫ਼ਤ ਅਨਾਜ ਤੇ ਪ੍ਰਤੀ ਪਰਿਵਾਰ ਇਕ ਕਿਲੋ ਛੋਲੇ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਸੀ।


ਹੁਣ ਤਕ 20.26 ਲੱਖ ਲਾਭਪਾਤਰੀਆਂ ਨੂੰ 10,131 ਟਨ ਖਾਧ ਅੰਨ ਵੰਡਿਆ ਗਿਆ। ਕੇਂਦਰੀ ਖਾਧ ਮੰਤਰਾਲੇ ਨੇ ਬਿਆਨ 'ਚ ਕਿਹਾ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੇ 4.42 ਲੱਖ ਟਨ ਅਨਾਜ ਚੁੱਕਿਆ ਤੇ 20.26 ਲੱਖ ਲਾਭਪਾਤਰੀਆਂ ਨੂੰ 10,131 ਟਨ ਅਨਾਜ ਵੰਡਿਆ ਗਿਆ।


ਅੰਕੜਿਆਂ ਮੁਤਾਬਕ ਮੁਫ਼ਤ ਅਨਾਜ ਯੋਜਨਾ ਦਾ ਲਾਭ ਪਾਉਣ ਵਾਲੇ ਪਰਵਾਸੀ ਲਾਭਪਾਤਰੀਆਂ ਦੀ ਸੰਖਿਆ ਕੁੱਲ ਟੀਚੇ ਦਾ ਸਿਰਫ਼ 2.25 ਫੀਸਦ ਹੈ। ਮੰਤਰਾਲੇ ਨੇ 1.96 ਕਰੋੜ ਪਰਵਾਸੀ ਪਰਿਵਾਰਾਂ ਨੂੰ ਦੋ ਮਹੀਨੇ ਵੰਡ ਲਈ 39 ਹਜ਼ਾਰ ਟਨ ਦਾਲ ਨੂੰ ਮਨਜ਼ੂਰੀ ਦਿੱਤੀ ਸੀ।


ਇਹ ਵੀ ਪੜ੍ਹੋ: ਧਾਰਮਿਕ ਸਥਾਨ ਖੁੱਲ੍ਹਣ 'ਤੇ ਸੰਗਤ ਨੇ ਮਨਾਇਆ ਸ਼ੁਕਰ, ਅਜੇ ਜਾਰੀ ਰਹਿਣਗੀਆਂ ਇਹ ਪਾਬੰਦੀਆਂ


ਕਰੀਬ 28,306 ਛੋਲੇ/ਛੋਲਿਆਂ ਦੀ ਦਾਲ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਭੇਜ ਦਿੱਤੀ ਗਈ ਹੈ। ਇਸ 'ਚ 15,413 ਟਨ ਦੀ ਚੁਕਾਈ ਹੋਈ ਹੈ। ਦੱਸਿਆ ਗਿਆ ਕਿ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ 631 ਟਨ ਛੋਲਿਆਂ ਦੀ ਵੰਡ ਕਰ ਦਿੱਤੀ ਗਈ ਹੈ।


ਇਹ ਵੀ ਪੜ੍ਹੋ: ਅੱਜ ਖੁੱਲ੍ਹ ਗਏ ਧਾਰਮਿਕ ਸਥਾਨ, ਸ਼ੌਪਿੰਗ ਮੌਲ ਤੇ ਹੋਟਲ, ਜਾਣੋ ਕਿਹੜੇ ਸੂਬੇ 'ਚ ਕੀ ਨੇ ਨਿਯਮ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ