ਨਵੀਂ ਦਿੱਲੀ: ਕੋਰੋਨਾ (Coronavirus) ਸੰਕਰਮਣ ਪੂਰੀ ਦੁਨੀਆ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤੱਕ ਦੁਨੀਆ ‘ਚ 5 ਕਰੋੜ ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਚੋਂ 13 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਬ੍ਰਿਕਸ ਸੰਮੇਲਨ (brics summit) ਵਿਚ ਬੋਲਦਿਆਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ (Chinese President Xi Jinping) ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਕੋਰੋਨਾ ਦਾ ਇਲਾਜ ਕਰਨ ਲਈ ਆਪਣੇ ਰੂਸੀ ਅਤੇ ਬ੍ਰਾਜ਼ੀਲ ਦੇ ਭਾਈਵਾਲਾਂ ਨਾਲ ਕੰਮ ਕਰ ਰਹੀਆਂ ਹਨ। ਇਸ ਦੇ ਨਾਲ ਹੀ ਉਹ ਦੱਖਣੀ ਅਫਰੀਕਾ ਅਤੇ ਭਾਰਤ ਨਾਲ ਸਹਿਯੋਗ ਕਰਨ ਲਈ ਵੀ ਤਿਆਰ ਹਨ।

ਪਿਛਲੇ ਸਾਲ ਦਸੰਬਰ ਤੋਂ ਦੁਨੀਆ ਵਿਚ ਪਹਿਲੀ ਵਾਰ ਚੀਨ ਵਿਚ ਕੋਰੋਨਾ ਦੀ ਸ਼ੁਰੂਆਤ ਹੋਈ। ਜਿਸ ਤੋਂ ਬਾਅਦ ਕੋਰੋਨਾਵਾਇਰਸ ਪੂਰੀ ਦੁਨੀਆ ਵਿੱਚ ਫੈਲ ਗਿਆ। ਹੁਣ ਚੀਨੀ ਰਾਸ਼ਟਰਪਤੀ ਦਾ ਕਹਿਣਾ ਹੈ ਕਿ ਕੋਰੋਨਾ ਚੁਣੌਤੀ ਨਾਲ ਲੜਨ ਲਈ ਸਾਰਿਆਂ ਨੂੰ ਮਿਲ ਕੇ ਲੜਨ ਦੀ ਲੋੜ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੀਨੀ ਕੰਪਨੀਆਂ ਕੋਰੋਨਾ ਵੈਕਸਿਨ ਦੇ ਤੀਜੇ ਕਲੀਨਿਕਲ ਟ੍ਰਾਇਲ ਵਿੱਚ ਆਪਣੇ ਰੂਸੀ ਅਤੇ ਬ੍ਰਾਜ਼ੀਲ ਦੇ ਭਾਈਵਾਲਾਂ ਨਾਲ ਕੰਮ ਕਰ ਰਹੀਆਂ ਹਨ ਅਤੇ ਦੱਖਣੀ ਅਫਰੀਕਾ ਅਤੇ ਭਾਰਤ ਦੇ ਨਾਲ ਸਹਿਯੋਗ ਲਈ ਤਿਆਰ ਹਾਂ।


ਦੱਸ ਦਈਏ ਕਿ ਹੁਣ ਤੱਕ 5 ਕਰੋੜ 56 ਲੱਖ 90 ਹਜ਼ਾਰ 780 ਕੋਰੋਨਾ ਸੰਕਰਮਣ ਦੇ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ 13 ਲੱਖ 38 ਹਜ਼ਾਰ 203 ਕੋਰੋਨਾ ਸੰਕਰਮਿਤ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ ਇਲਾਜ ਤੋਂ ਬਾਅਦ 3 ਕਰੋੜ 88 ਲੱਖ 20 ਹਜ਼ਾਰ 725 ਕੋਰੋਨਾ ਸੰਕਰਮਿਤ ਕੇਸ ਠੀਕ ਹੋ ਗਏ ਹਨ ਤੇ 1 ਕਰੋੜ 55 ਲੱਖ 31 ਹਜ਼ਾਰ 852 ਐਕਟਿਵ ਕੋਰੋਨਾ ਸੰਕਰਮਿਤ ਕੇਸ ਇਲਾਜ ਕਰਵਾ ਰਹੇ ਹਨ।

ਪੀਐਮ ਮੋਦੀ ਨੇ ਅਮਰੀਕੀ ਰਾਸ਼ਟਰਪਤੀ ਇਲੈਕਟ ਜੋਅ ਬਾਇਡਨ ਨੂੰ ਦਿੱਤੀ ਵਧਾਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904