ਨਵੀਂ ਦਿੱਲੀ: ਭਾਰਤ ਦੇ ਚੀਫ਼ ਜਸਟਿਸ ਐਸਏ ਬੋਬਡੇ ਦੀ ਮਾਂ ਨਾਲ 2.5 ਕਰੋੜ ਰੁਪਏ ਦੀ ਠੱਗੀ ਹੋ ਗਈ ਹੈ। ਇਸ ਮਾਮਲੇ ’ਚ ਮਹਾਰਾਸ਼ਟਰ ਦੀ ਨਾਗਪੁਰ ਪੁਲਿਸ ਨੇ ਪ੍ਰੌਪਰਟੀ ਕੇਅਰ ਟੇਕਰ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਨਾਗਪੁਰ ’ਚ ਐਸਏ ਬੋਬਡੇ ਦੀ ਪੁਸ਼ਤੈਨੀ ਜਾਇਦਾਦ ਹੈ, ਜੋ ਉਨ੍ਹਾਂ ਦੀ ਮਾਂ ਮੁਕਤਾ ਬੋਬਡੇ ਦੇ ਨਾਂ ਉੱਤੇ ਰਜਿਸਟਰਡ ਹੈ; ਜਿਸ ਦੀ ਦੇਖਭਾਲ ਲਈ ਤਾਪਸ ਘੋਸ਼ ਨੂੰ ਕੇਅਰ ਟੇਕਰ ਬਣਾਇਆ ਗਿਆ ਸੀ। ਤਾਪਸ ਘੋਸ਼ ਨੇ ਜਸਟਿਸ ਬੋਬਡੇ ਦੀ ਮਾਂ ਨਾਲ ਕਥਿਤ ਤੌਰ ਉੱਤੇ 2.5 ਕਰੋੜ ਦੀ ਧੋਖਾਧੜੀ ਕੀਤੀ ਹੈ।
ਦਰਅਸਲ, ਨਾਗਪੁਰ ’ਚ ਆਕਾਸ਼ਵਾਣੀ ਸਕੁਏਰ ਕੋਲ ‘ਸਡਾਨ ਲਾਨ’ ਬੋਬਡੇ ਪਰਿਵਾਰ ਦੀ ਜਾਇਦਾਦ ਵਿੱਚੋਂ ਇੱਕ ਹੈ। ਇਸ ਲਾਨ ਵਿੱਚ ਕਈ ਤਰ੍ਹਾਂ ਦੇ ਸਮਾਰੋਹ ਕੀਤੇ ਜਾਂਦੇ ਹਨ, ਜਿਸ ਲਈ ਇਸ ਨੂੰ ਕਿਰਾਏ ’ਤੇ ਦਿੱਤਾ ਜਾਂਦਾ ਹੈ। ਇਸ ਕੰਮ ਦੀ ਜ਼ਿੰਮੇਵਾਰੀ ਬੋਬਡੇ ਪਰਿਵਾਰ ਨੇ ਫ਼੍ਰੈਂਡਜ਼ ਕਾਲੋਨੀ ’ਚ ਰਹਿਣ ਵਾਲੇ ਤਾਪਸ ਘੋਸ਼ ਨੂੰ ਦਿੱਤੀ ਹੋਈ ਸੀ।
ਤਾਪਸ ਘੋਸ਼ ਉੱਤੇ ਦੋਸ਼ ਹੈ ਕਿ ਮੁਕਤਾ ਬੋਬਡੇ ਦੇ ਬੀਮਾਰ ਹੋਣ ਕਾਰਨ ਤਾਪਸ ਘੋਸ਼ ਨੇ ਇਸ ਮੌਕੇ ਦਾ ਫ਼ਾਇਦਾ ਉਠਾਇਆ। ਲਾਨ ਨੂੰ ਕਿਰਾਏ ਉੱਤੇ ਦਿੱਤਾ ਪਰ ਮਿਲਣ ਵਾਲੇ ਪੈਸਿਆਂ ਵਿੱਚ ਕਥਿਤ ਧੋਖਾਧੜੀ ਕਰਦਿਆਂ 2.5 ਕਰੋੜ ਰੁਪਏ ਦੀ ਹੇਰਾਫੇਰੀ ਕਰ ਦਿੱਤੀ। ਜਦੋਂ ਧੋਖਾਧੜੀ ਦੀ ਗੱਲ ਸਾਹਮਣੇ ਆਈ, ਤਾਂ ਪੁਲਿਸ ਵਿੱਚ ਮਾਮਲਾ ਦਰਜ ਹੋਣ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕਰ ਕੇ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ। ਨਾਗਪੁਰ ਪੁਲਿਸ ਦੇ ਡੀਸੀਪੀ ਵਿਨੀਤਾ ਸਾਹੂ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਭਾਰਤ 'ਚ ਕੋਈ ਵੀ ਨਹੀਂ ਸੁਰੱਖਿਤ! ਚੀਫ਼ ਜਸਟਿਸ ਐਸਏ ਬੋਬਡੇ ਦੀ ਮਾਂ ਨਾਲ 2.5 ਕਰੋੜ ਰੁਪਏ ਦੀ ਠੱਗੀ
ਏਬੀਪੀ ਸਾਂਝਾ
Updated at:
10 Dec 2020 11:28 AM (IST)
ਦਰਅਸਲ, ਨਾਗਪੁਰ ’ਚ ਆਕਾਸ਼ਵਾਣੀ ਸਕੁਏਰ ਕੋਲ ‘ਸਡਾਨ ਲਾਨ’ ਬੋਬਡੇ ਪਰਿਵਾਰ ਦੀ ਜਾਇਦਾਦ ਵਿੱਚੋਂ ਇੱਕ ਹੈ। ਇਸ ਲਾਨ ਵਿੱਚ ਕਈ ਤਰ੍ਹਾਂ ਦੇ ਸਮਾਰੋਹ ਕੀਤੇ ਜਾਂਦੇ ਹਨ, ਜਿਸ ਲਈ ਇਸ ਨੂੰ ਕਿਰਾਏ ’ਤੇ ਦਿੱਤਾ ਜਾਂਦਾ ਹੈ। ਇਸ ਕੰਮ ਦੀ ਜ਼ਿੰਮੇਵਾਰੀ ਬੋਬਡੇ ਪਰਿਵਾਰ ਨੇ ਫ਼੍ਰੈਂਡਜ਼ ਕਾਲੋਨੀ ’ਚ ਰਹਿਣ ਵਾਲੇ ਤਾਪਸ ਘੋਸ਼ ਨੂੰ ਦਿੱਤੀ ਹੋਈ ਸੀ।
ਫਾਈਲ ਫੋਟੋ
- - - - - - - - - Advertisement - - - - - - - - -