ਵੋਟਾਂ ਦੌਰਾਨ ਹਿੰਸਾ, ਆਪਸ 'ਚ ਭਿੜੇ BJP-TMC ਵਰਕਰ
ਏਬੀਪੀ ਸਾਂਝਾ | 29 Apr 2019 03:43 PM (IST)
ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਪੱਛਮ ਬੰਗਾਲ ਦੇ ਆਸਨਸੋਲ ਵਿੱਚ ਝੜਪ ਦੀ ਖ਼ਬਰ ਆ ਰਹੀ ਹੈ। ਦਰਅਸਲ ਵੋਟਿੰਗ ਦੌਰਾਨ ਬੀਜੇਪੀ ਤੇ ਟੀਐਮਸੀ ਵਰਕਰ ਆਪਸ ਵਿੱਚ ਭਿੜ ਗਏ। ਜਦ ਝੜਪ ਹਿੰਸਾ ਵਿੱਚ ਬਦਲਣ ਲੱਗੀ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ।
ਚੰਡੀਗੜ੍ਹ: ਲੋਕ ਸਭਾ ਚੋਣਾਂ ਦੇ ਚੌਥੇ ਗੇੜ ਲਈ ਅੱਜ 9 ਸੂਬਿਆਂ ਦੀਆਂ 72 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸੇ ਦੌਰਾਨ ਪੱਛਮ ਬੰਗਾਲ ਦੇ ਆਸਨਸੋਲ ਵਿੱਚ ਝੜਪ ਦੀ ਖ਼ਬਰ ਆ ਰਹੀ ਹੈ। ਦਰਅਸਲ ਵੋਟਿੰਗ ਦੌਰਾਨ ਬੀਜੇਪੀ ਤੇ ਟੀਐਮਸੀ ਵਰਕਰ ਆਪਸ ਵਿੱਚ ਭਿੜ ਗਏ। ਜਦ ਝੜਪ ਹਿੰਸਾ ਵਿੱਚ ਬਦਲਣ ਲੱਗੀ ਤਾਂ ਪੁਲਿਸ ਨੇ ਲਾਠੀਚਾਰਜ ਕੀਤਾ। ਦੱਸਿਆ ਜਾ ਰਿਹਾ ਹੈ ਕਿ ਵੋਟਾਂ ਸ਼ੁਰੂ ਹੋਣ ਦੇ ਦੋ ਘੰਟਿਆਂ ਅੰਦਰ ਹੀ ਇੱਥੇ ਹਿੰਸਾ ਸ਼ੁਰੂ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਆਸਨਸੋਲ ਲੋਕ ਸਭਾ ਸੀਟ ਦੇ ਜੇਮੁਆ ਵਿੱਚ ਚੋਣ ਕੇਂਦਰਾਂ 222 ਤੇ 226 'ਤੇ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਨਾ ਹੋਣ ਦੀ ਵਜ੍ਹਾ ਕਰਕੇ ਵੋਟਰਾਂ ਨੇ ਵੋਟਾਂ ਦਾ ਬਾਈਕਾਟ ਕੀਤਾ ਹੈ। ਸਵੇਰੇ ਕਰੀਬ ਪੌਣੇ 10 ਵਜੇ ਤਕ ਇੱਥੇ ਵੋਟਿੰਗ ਰੁਕੀ ਰਹੀ। ਵੋਟਰਾਂ ਨੇ ਪ੍ਰਦਰਸ਼ਨ ਵੀ ਕੀਤਾ। ਦੱਸ ਦੇਈਏ ਆਸਨਸੋਲ ਲੋਕ ਸਭਾ ਸੀਟ ਤੋਂ ਬੀਜੇਪੀ ਵੱਲੋਂ ਬਾਬੁਲ ਸੁਪਰੀਓ ਤੇ ਟੀਐਮਸੀ ਵੱਲੋਂ ਮੁਨਮੁਨ ਸੇਨ ਚੋਣ ਮੈਦਾਨ ਵਿੱਚ ਹਨ। ਝੜਪ ਦੌਰਾਨ ਵਰਕਰਾਂ ਨੇ ਬਾਬੁਲ ਸੁਪਰੀਓ ਦੀ ਗੱਡੀ ਦੇ ਸ਼ੀਸ਼ੇ ਭੰਨ੍ਹ ਦਿੱਤੇ।