ਨਵੀਂ ਦਿੱਲੀ: ਦਿੱਲੀ ਯੂਨੀਵਰਸਿਟੀ ਵਿੱਚ ਹੋ ਰਹੇ ਇੱਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝਗੜਾ ਹੋ ਗਿਆ।ਇਸ ਵੱਚ ਇੱਕ ਧੜਾ-ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਆਰੋਪ ਲਗਾਇਆ ਹੈ ਕਿ ਮਹਿਲਾ ਦਿਵਸ ਤੇ ਅਯੋਜਿਤ ਉਨ੍ਹਾਂ ਦੇ ਇੱਕ ਪ੍ਰੋਗਰਾਮ ਦੌਰਾਨ ਭਾਜਪਾ ਐਰਐਸਐਸ ਦੇ ਵਿਦਿਆਰਥੀ ਸੰਗਠਨ ਨੇ ABVP ਦੇ ਵਰਕਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ।
ਇਸ ਪ੍ਰੋਗਰਾਮ ਵਿੱਚ ਮਜ਼ਦੂਰ ਅਧਿਕਾਰ ਐਕਟਿਵਿਸਟ ਨੌਦੀਪ ਕੌਰ ਭਾਸ਼ਣ ਦੇਣ ਪਹੁੰਚੀ ਸੀ।ਇਸ ਆਰੋਪ ਮਗਰੋਂ ABVP ਨੇ ਵੀ ਬਦਲੇ ਵਿੱਚ ਦੋਸ਼ ਲਗਾਉਂਦੇ ਹੋਏ ਕਿਹਾ ਕਿ ਹੱਥੋਪਾਈ ਉਦੋਂ ਹੋਈ ਜਦੋਂ ਪ੍ਰਬੰਧਕਂ ਨੇ ਸੈਨਾ ਵਿਰੋਧੀ ਪੋਸਟਰ ਅਤੇ ਨਾਅਰੇ ਲਗਾਣੇ ਸ਼ੁਰੂ ਕਰ ਦਿੱਤੇ ਸੀ।
ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਨੇ ਦਿੱਲੀ ਯੂਨੀਵਰਸਿਟੀ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ। ਜਿਸ ਨੂੰ ਬਲਾਤਕਾਰ ਪੀੜਤ ਪਰਿਵਾਰ ਵਾਲਿਆਂ ਨੇ ਸੰਬੋਧਨ ਕਰਨਾ ਸੀ। ਭਗਤ ਸਿੰਘ ਵਿਦਿਆਰਥੀ ਏਕਤਾ ਮੰਚ ਦੇ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ, ‘ਏਬੀਵੀਪੀ ਕਾਰਕੁਨਾਂ ਨੇ ਸਮਾਗਮ ਵਾਲੀ ਥਾਂ’ ਤੇ ਆ ਕੇ ਉਨ੍ਹਾਂ ਦੇ ਪੋਸਟਰ ਫਾੜ ਦਿੱਤੇ ਅਤੇ ਲੜਕੀਆਂ ’ਤੇ ਹਮਲਾ ਕੀਤਾ। ਇਸ ਦੌਰਾਨ ਪੁਲਿਸ ਮੂਕ ਦਰਸ਼ਕ ਬਣੀ ਰਹੀ।