ਨਵੀਂ ਦਿੱਲੀ: ਬ੍ਰਿਟਿਸ਼ ਸੰਸਦ 'ਚ ਇੱਕ ਵਾਰ ਫੇਰ ਤੋਂ ਭਾਰਤੀ ਕਿਸਾਨਾਂ ਦਾ ਮੁੱਦਾ ਗੁੰਜਿਆ। ਬ੍ਰਿਟਿਸ਼ ਸਾਂਸਦਾਂ ਨੇ ਭਾਰਤੀ ਸਰਕਾਰ ਵੱਲੋਂ ਲਿਆਂਦੇ ਨਵੇਂ ਖੇਤੀ ਕਾਨੂੰਨਾਂ 'ਤੇ ਚਰਚਾ ਕੀਤੀ ਜਿਸ ਨੂੰ ਲੈ ਕੇ ਹੁਣ ਭਾਰਤ ਨੇ ਸਖ਼ਤ ਪ੍ਰਤੀਕ੍ਰਿਆ ਜ਼ਾਹਰ ਕਰਦਿਆਂ ਇਸ ਦੀ ਨਿੰਦਾ ਕੀਤੀ ਹੈ।


ਭਾਰਤੀ ਹਾਈ ਕਮੀਸ਼ਨ ਨੇ ਇਸ ਦੀ ਨਿੰਦਾ ਕਰਦਿਆਂ ਕਿਹਾ ਕਿ ਬ੍ਰਿਟਿਸ਼ ਸੰਸਦ 'ਚ ਚਰਚਾ ਦੌਰਾਨ ਇੱਕ ਪਾਸੜ ਤੇ ਝੂਠੇ ਤੱਥ ਰੱਖੇ ਗਏ। ਜਦਕਿ ਬ੍ਰਿਟਿਸ਼ ਸਰਕਾਰ 'ਚ ਮੰਤਰੀ ਨਾਇਜਲ ਐਡਮਸ ਦਾ ਕਹਿਣਾ ਹੈ ਕਿ ਖੇਤੀ ਸੁਧਾਰ ਭਾਰਤ ਦਾ ਅੰਦਰੂਨੀ ਮਸਲਾ ਹੈ।


ਦਰਅਸਲ ਕਿਸਾਨ ਅੰਦੋਲਨ ਬਾਰੇ ਬ੍ਰਿਟੇਨ ਦੀ ਸੰਸਦ ਵਿੱਚ ਪਟੀਸ਼ਨ 'ਤੇ ਲੱਖਾਂ ਦਸਤਖ਼ਤ ਕੀਤੇ ਗਏ ਜਿਸ ਤੋਂ ਬਾਅਦ ਕੱਲ੍ਹ ਸੰਸਦ ਵਿੱਚ ਇਸ ਮੁੱਦੇ 'ਤੇ ਬਹਿਸ ਹੋਈ ਸੀ। ਭਾਰਤੀ ਹਾਈ ਕਮਿਸ਼ਨ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਬ੍ਰਿਟੇਨ ਦੀ ਸੰਸਦ ਵਿੱਚ ਹੋਈ ਬਹਿਸ ਬਗੈਰ ਕਿਸੇ ਤੱਥ ਦੇ ਕੀਤੇ ਗਈ ਸੀ। ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਅਜਿਹੀ ਸਥਿਤੀ ਵਿੱਚ ਭਾਰਤ ਦੇ ਅੰਦਰੂਨੀ ਮੁੱਦੇ ' ਤੇ ਵਿਚਾਰ ਵਟਾਂਦਰਾ ਨਿੰਦਣਯੋਗ ਹੈ।


ਬ੍ਰਿਟਿਸ਼ ਸਰਕਾਰ ਦੇ ਮੰਤਰੀ ਨਾਇਜਰ ਐਜਮਸ ਨੇ ਭਾਰਤ-ਬ੍ਰਿਟੇਨ ਦੀ ਦੋਸਤੀ ਕਾਫ਼ੀ ਪੁਰਾਣੀ ਹੈ। ਦੋਵਾਂ ਹੀ ਦੇਸ਼ ਆਪਸੀ ਸਹਿਮਤੀ ਤੋਂ ਦੋਪਖੀ ਤੇ ਅੰਤਰਾਸ਼ਟਰੀ ਮੁੱਦਿਆਂ 'ਤੇ ਚਰਚਾ ਲਈ ਤਿਆਰ ਹਨ। ਐਡਮਸ ਨੇ ਉਮੀਦ ਜਾਹਰ ਕੀਤੀ ਹੈ ਕਿ ਜਲਦੀ ਹੀ ਭਾਰਤ ਸਰਕਾਰ ਤੇ ਅੰਦੋਲਨ ਕਰ ਰਹੇ ਕਿਸਾਨ ਸੰਗਠਨਾਂ ਦਰਮਿਆਨ ਗੱਲਬਾਤ ਰਾਹੀਂ ਕੋਈ ਪੌਜ਼ੇਟਿਵ ਸਿੱਟਾ ਨਿਕਲੇਗਾ।


ਇਹ ਵੀ ਪੜ੍ਹੋ: JEE Main Results 2021 Toppers: ਜੇਈਈ ਮੇਨਜ਼ ਦੇ 'ਪਰਫੈਕਟ 100', ਵੇਖੋ ਟਾਪਰ ਦੀ ਲਿਸਟ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904