ਨਵੀਂ ਦਿੱਲੀ: ਸੋਮਵਾਰ ਨੂੰ ਜਾਰੀ ਕੀਤੇ ਗਏ ਜੇਈਈ ਮੇਨਜ਼ ਦੇ ਨਤੀਜਿਆਂ ਵਿੱਚ ਇੰਜਨੀਅਰਿੰਗ ਪ੍ਰਵੇਸ਼ ਪ੍ਰੀਖਿਆ ਵਿੱਚ ਛੇ ਵਿਦਿਆਰਥੀਆਂ ਨੇ ‘ਪਰਫੈਕਟ 100’ ਅੰਕ ਹਾਸਲ ਕੀਤੇ ਹਨ। ਇਹ ਸਾਰੇ ਵਿਦਿਆਰਥੀਆਂ ਇੱਕ ਮਿਸਾਲ ਕਾਇਮ ਕੀਤੀ ਹੈ। ਰਾਸ਼ਟਰੀ ਪ੍ਰੀਖਿਆ ਏਜੰਸੀ (NTA) ਦੇ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਸ ਸਾਲ ਕੁੱਲ 6.52 ਲੱਖ ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕੀਤਾ ਸੀ।


ਇਸ ਦੇ ਨਾਲ ਹੀ ਦੱਸ ਦਈਏ ਕਿ 100 ਅੰਕ ਹਾਸਲ ਕਰਨ ਵਾਲਿਆਂ 'ਚ ਤੇਲੰਗਾਨਾ ਦੀ ਸਰਨਾਇਆ ਨੇ ਟਾਪ ਕੀਤਾ ਹੈ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਦੀ ਪਾਲ ਅਗਰਵਾਲ ਨੇ ਸੂਬੇ ਵਿੱਚ ਟਾਪ ਕੀਤਾ ਹੈ। ਇਸ ਤੋਂ ਇਲਾਵਾ ਦਿੱਲੀ ਤੋਂ ਪ੍ਰਵੀ ਕਟਾਰੀਆ ਤੇ ਰੰਜੀਮ ਪ੍ਰਬਲ ਦਾਸ, ਚੰਡੀਗੜ੍ਹ ਤੋਂ ਗੁਰਮੀਤ ਸਿੰਘ, ਰਾਜਸਥਾਨ ਤੋਂ ਸਾਕਤ ਝਾ, ਮਹਾਰਾਸ਼ਟਰ ਤੋਂ ਸਿੱਧਤਾ ਮੁਖਰਜੀ ਤੇ ਗੁਜਰਾਤ ਤੋਂ ਅਨੰਤ ਕ੍ਰਿਸ਼ਨ ਕਿਦੰਬੀ ਨੇ ਪਰਫੈਕਟ 100 ਐਨਟੀਏ ਸਕੋਰ ਹਾਸਲ ਕੀਤੇ ਹਨ।


ਐਨਟੀਏ ਨੇ 23 ਫਰਵਰੀ ਤੋਂ 26 ਫਰਵਰੀ 2021 ਤੱਕ ਫਰਵਰੀ ਸੈਸ਼ਨ ਦੀ ਪ੍ਰੀਖਿਆ ਲਈ ਸੀ। ਇਸ ਸਾਲ ਕੁੱਲ 6.52 ਲੱਖ ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਲਈ ਰਜਿਸਟ੍ਰੇਸ਼ਨ ਕੀਤਾ ਸੀ, ਜਿਨ੍ਹਾਂ ਚੋਂ 95 ਪ੍ਰਤੀਸ਼ਤ ਵਿਦਿਆਰਥੀਆਂ ਨੇ ਬੀਈ/ਬੀਟੈਕ ਦੀ ਪ੍ਰੀਖਿਆ ਦਿੱਤੀ ਸੀ ਤੇ 81.2 ਪ੍ਰਤੀਸ਼ਤ ਵਿਦਿਆਰਥੀਆਂ ਨੇ ਬੀ.ਆਰਕ/ਬੀ ਪਲਾਨਿੰਗ ਪ੍ਰਵੇਸ਼ ਪ੍ਰੀਖਿਆ ਦਿੱਤੀ।


ਇਹ ਵੀ ਪੜ੍ਹੋ: ਕੈਪਟਨ ਦੇ ਰਾਜ 'ਚ ਪੰਜਾਬ ਦਾ ਇਹ ਹਾਲ! ਹੋਸ਼ ਉਡਾਉਣ ਵਾਲੇ ਅੰਕੜੇ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904


Education Loan Information:

Calculate Education Loan EMI