ਪਠਾਨਕੋਟ: ਸਾਲ 2016 ਵਿੱਚ ਰਾਸ਼ਟਰੀਆ ਇੰਡੀਅਨ ਮਿਲਟਰੀ ਕਾਲਜ (RIMC) ਦੇਹਰਾਦੂਨ ਵਿੱਚ ਪੰਜਾਬ ਦੇ ਇਕਲੋਤੇ ਵਿਦਿਆਰਥੀ ਪ੍ਰਥਮ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ ਯਾਨੀ UPSC NDA ਦੀ ਪ੍ਰੀਖਿਆ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।


ਪ੍ਰਥਮ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਪੰਗੋਲੀ ਦਾ ਰਹਿਣ ਵਾਲਾ ਹੈ ਅਤੇ ਇਹ ਉਨ੍ਹਾਂ ਦੀ ਚੌਥੀ ਪੀੜੀ ਹੈ ਜੋ ਫੌਜ ਵਿੱਚ ਸੇਵਾ ਨਿਭਾ ਰਹੀ ਹੈ।ਉਸਦਾ ਕਹਿਣਾ ਹੈ ਕਿ ਉਸਨੂੰ ਮਾਣ ਅਤੇ ਖੁਸ਼ੀ ਹੈ ਕਿ ਉਹ ਆਪਣੀ ਫੈਮਲੀ ਦੀ ਚੌਥੀ ਪੀੜੀ ਹੀ ਜੋ ਦੇਸ਼ ਦੀ ਸੇਵਾ ਲਈ ਜਾ ਰਹੀ ਹੈ। ਦੱਸ ਦੇਈਏ ਕਿ UPSC ਨੇ NDA ਪ੍ਰੀਖਿਆ ਦੇ ਨਤੀਜੇ 6 ਮਾਰਚ ਨੂੰ ਜਾਰੀ ਕੀਤੇ ਸੀ।ਪ੍ਰਥਮ ਦੀ ਮਾਤਾ Lt.Col ਅਨੂਵੰਦਨਾ ਜੱਗੀ ਉਸਦੀ ਸਲਾਹਕਾਰ ਅਤੇ ਪ੍ਰੇਰਣਾ ਹੈ।


Education Loan Information:

Calculate Education Loan EMI