ਪੁਲਿਸ ਨੇ ਖੁਦਕੁਸ਼ੀ ਦਾ ਕੇਸ ਦਰਜ ਕਰਕੇ ਕਿਹਾ ਹੈ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਜਦੋਂ ਕਿ ਉਸ ਦੇ ਪਿਤਾ ਅਬਦੁੱਲ ਲਤੀਫ਼, ਜਿਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਨਸਾਫ ਲਈ ਪਟੀਸ਼ਨਾਂ ਵੀ ਭੇਜੀਆਂ ਹਨ, ਨੇ ਸੈੱਲਫ਼ੋਨਾਂ 'ਚ ਲਿਖੇ ਨੋਟ ਦਾ ਜ਼ਿਕਰ ਕੀਤਾ ਹੈ ਜਿਸ 'ਚ ਇੱਕ ਅਧਿਆਪਕ ਦਾ ਨਾਂ ਲਿਆ ਗਿਆ ਹੈ। ਰਿਪੋਰਟ 'ਚ ਲਤੀਫ ਨੇ ਕਿਹਾ ਕਿ "ਨੋਟ 'ਚ ਇੱਕ ਪ੍ਰੋਫੈਸਰ ਦਾ ਨਾਂ ਹੈ ਤੇ ਕਿਹਾ ਗਿਆ ਹੈ ਕਿ ਉਹ ਅਧਿਆਪਕ ਮੇਰੀ (ਫਾਤਿਮਾ) ਮੌਤ ਦਾ ਕਾਰਨ ਹੈ।"
ਫੋਨ ਪੁਲਿਸ ਦੀ ਹਿਰਾਸਤ 'ਚ ਹੈ। ਆਈਆਈਟੀ-ਮਦਰਾਸ ਵਿਖੇ ਮਨੁੱਖਤਾ ਵਿਭਾਗ ਦੇ ਮੁਖੀ ਉਮਕਾਂਤ ਦਾਸ਼ ਨੇ ਕਿਹਾ ਕਿ ਵਿਦਿਆਰਥੀ ਤੇ ਪ੍ਰੋਫੈਸਰਾਂ ਸਣੇ ਪੂਰਾ ਵਿਭਾਗ ਹੈਰਾਨ ਹੈ ਕਿ ਉਸਦੀ ਮੌਤ ਕਿਵੇਂ ਤੇ ਕਿਉਂ ਹੋਈ।
ਉਧਰ ਫਾਤਿਮਾ ਦੇ ਪਿਤਾ ਲਤੀਫ ਨੇ ਕਿਹਾ ਕਿ ਸਾਡੇ ਕੋਲ ਇਹ ਵੀ ਜਾਣਕਾਰੀ ਹੈ ਕਿ ਉਹ ਹਰ ਰਾਤ ਲਗਭਗ 9 ਵਜੇ ਮੈਸ ਹਾਲ 'ਚ ਰੋਂਦੀ ਹੋਈ ਬੈਠਦੀ ਸੀ। ਇਸ ਲਈ ਅਸੀਂ ਮੰਗ ਕਰਦੇ ਹਾਂ ਕਿ ਪੁਲਿਸ ਸੀਸੀਟੀਵੀ ਫੁਟੇਜ ਦੀ ਜਾਂਚ ਕਰੇ।