ਬ੍ਰਾਜ਼ੀਲ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਪਹੁੰਚ ਗਏ ਹਨ। ਇਸ ਕਾਨਫਰੰਸ ਦੌਰਾਨ ਪੀਐਮ ਮੋਦੀ ਬ੍ਰਾਜ਼ੀਲ, ਰੂਸ, ਚੀਨ ਤੇ ਦੱਖਣੀ ਅਫਰੀਕਾ ਦੇ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਇਸ ਬੈਠਕ ਦਾ ਮੁੱਦਾ ਮੌਜੂਦਾ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਹੋਵੇਗਾ। ਇਸ ਤੋਂ ਬਾਅਦ ਬ੍ਰਿਕਸ ਦੀ ਪੂਰੀ ਬੈਠਕ 'ਚ ਪੰਜ ਨੇਤਾ ਆਪਸੀ ਕਾਰੋਬਾਰ ਨੂੰ ਵਧਾਉਣ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ ਕਰਨਗੇ। ਹੁਣ ਸਵਾਲ ਹੈ ਕਿ ਇਸ ਕਾਨਫਰੰਸ ਭਾਰਤ ਲਈ ਕਿਉਂ ਅਹਿਮ ਹੈ।


ਬ੍ਰਿਕਸ ਕਿਵੇਂ ਬਣਾਇਆ:- ਬ੍ਰਿਕਸ, ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਦੇ ਪਹਿਲੇ ਅੱਖਰ ਨੂੰ ਜੋੜ ਕੇ ਨਵਾਂ ਸ਼ਬਦ BRICS ਤਿਆਰ ਕੀਤਾ ਗਿਆ ਹੈ। ਵਿਕਾਸਸ਼ੀਲ ਦੇਸ਼ਾਂ ਦਾ ਇਹ ਸਮੂਹ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲੀ ਆਰਥਿਕਤਾ ਹੈ। BRICS ਦੇਸ਼ਾਂ ਕੋਲ ਇਸ ਸਮੇਂ ਵਿਸ਼ਵ ਦੀ 30 ਪ੍ਰਤੀਸ਼ਤ ਜ਼ਮੀਨ ਹੈ ਜਿੱਥੇ 43 ਪ੍ਰਤੀਸ਼ਤ ਆਬਾਦੀ ਰਹਿੰਦੀ ਹੈ।

ਆਰਥਿਕ ਮਾਮਲਿਆਂ ਦੇ ਮਾਹਰ ਕਹਿੰਦੇ ਹਨ ਕਿ ਦੁਨੀਆ ਦੇ ਕੁੱਲ ਘਰੇਲੂ ਉਤਪਾਦ ਦਾ 18 ਪ੍ਰਤੀਸ਼ਤ ਤੇ ਕੁੱਲ ਵਪਾਰ ਦਾ 15 ਪ੍ਰਤੀਸ਼ਤ ਇਨ੍ਹਾਂ ਦੇਸ਼ਾਂ 'ਚ ਹੁੰਦਾ ਹੈ। ਇਨ੍ਹਾਂ ਦੇਸ਼ਾਂ ਦੇ ਬਾਜ਼ਾਰ ਦੀ ਗਤੀ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ 2001 ਤੇ 2011 ਦੇ ਵਿਚਕਾਰ ਉਨ੍ਹਾਂ ਦੇ ਵਪਾਰ ਦੀ ਰਫਤਾਰ 28 ਪ੍ਰਤੀਸ਼ਤ ਰਹੀ ਹੈ। ਆਪਸ ਵਿੱਚ ਇਸ ਸਮੂਹ ਦੀ ਵਪਾਰਕ ਸਮਰਥਾ 230 ਬਿਲੀਅਨ ਡਾਲਰ ਹੈ।

ਬ੍ਰਿਕਸ ਸੰਮੇਲਨ ਕਿਉਂ ਜ਼ਰੂਰੀ?

BRICS ਵਿਕਾਸਸ਼ੀਲ ਦੇਸ਼ਾਂ ਲਈ ਦੁਨੀਆ ਦੀਆਂ ਚਿੰਤਾਵਾਂ ਤੇ ਵਪਾਰ ਨੂੰ ਉਤਸ਼ਾਹਤ ਕਰਨ ਲਈ ਮਹੱਤਵਪੂਰਨ ਪਲੇਟਫਾਰਮ ਬਣ ਗਿਆ ਹੈ। ਇਹ ਸਮੂਹ ਵਿਕਸਤ ਦੇਸ਼ਾਂ ਦੇ ਕਈ ਮੁੱਦਿਆਂ ਦੀ ਚੁਣੌਤੀਆਂ ਦਾ ਸਾਹਮਣਾ ਕਰਦਾ ਹੈ।



ਭਾਰਤ ਨੇ ਹਮੇਸ਼ਾਂ ਬਹੁਪੱਖੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੀ ਵਕਾਲਤ ਕੀਤੀ ਹੈ। ਭਾਰਤ ਨੂੰ ਉਮੀਦ ਹੈ ਕਿ BRICS ਜਲਵਾਯੂ ਤਬਦੀਲੀ, WTO ਤੇ ਅੱਤਵਾਦ ਵਰਗੀਆਂ ਮਹੱਤਵਪੂਰਨ ਚੁਣੌਤੀਆਂ ਨਾਲ ਸਿੱਝਣ ਲਈ ਇੱਕ ਮਹੱਤਵਪੂਰਨ ਪਲੇਟਫਾਰਮ ਸਾਬਤ ਹੋ ਸਕਦਾ ਹੈ। ਇਸ ਵਾਰ ਸੰਮੇਲਨ ਦੇ ਕਈ ਪ੍ਰਮੁੱਖ ਏਜੰਡੇ ਹਨ। ਸਭ ਤੋਂ ਮਹੱਤਵਪੂਰਣ ਚੁਣੌਤੀ ਅੱਤਵਾਦ ਦਾ ਮੁਕਾਬਲਾ ਕਰਨ ਲਈ ਇਸ ਦੇ ਹੱਲ 'ਤੇ ਗੱਲਬਾਤ ਕਰਨਾ।

ਬ੍ਰਿਕਸ ਦੇਸ਼ਾਂ ਦੇ ਸਾਹਮਣੇ ਮੌਕਿਆਂ ਤੇ ਚੁਣੌਤੀਆਂ ਬਾਰੇ ਖੁੱਲੇ ਸੈਸ਼ਨ ਵਿੱਚ ਵਿਚਾਰ ਵਟਾਂਦਰੇ ਕੀਤੇ ਜਾਣਗੇ। ਸੰਮੇਲਨ ਤੋਂ ਬਾਅਦ ਬ੍ਰਿਕਸ ਦੇਸਾਂ ਵੱਲੋਂ ਇੱਕ ਸੰਯੁਕਤ ਬਿਆਨ ਜਾਰੀ ਕੀਤਾ ਜਾਵੇਗਾ। 2021 ਵਿੱਚ ਭਾਰਤ ਬ੍ਰਿਕਸ ਦੇਸ਼ਾਂ ਦੀ ਮੇਜ਼ਬਾਨੀ ਕਰੇਗਾ।