Diwali 2021 Cleaning Tips: ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਕਿਹਾ ਜਾਂਦਾ ਹੈ। ਇੱਥੇ ਹਰ ਕੁਝ ਦਿਨ ਤੇ ਅਸੀਂ ਸਾਰੇ ਕੋਈ ਨਾ ਕੋਈ ਤਿਉਹਾਰ ਦੀ ਤਿਆਰੀ ਕਰ ਰਹੇ ਹੁੰਦੇ ਹਾਂ। ਕੁਝ ਹੀ ਦਿਨਾਂ ਦੀਵਾਲੀ ਆਉਣ ਵਾਲੀ ਹੈ। ਇਸ ਸਾਲ ਇਹ ਤਿਉਹਾਰ ਚਾਰ ਨਵੰਬਰ ਨੂੰ ਮਨਾਇਆ ਜਾਵੇਗਾ।


ਅਜਿਹੇ ਧਨਤੇਰਸ ਤੋਂ ਪਹਿਲਾਂ ਘਰਾਂ ਦੀ ਸਾਫ-ਸਫਾਈ ਦੀ ਪ੍ਰਥਾ ਚੱਲੀ ਰਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਾਫ ਘਰ ਹੀ ਮਾਂ ਲਕਸ਼ਮੀ ਦਾ ਵਾਸ ਹੁੰਦਾ ਹੈ। ਅਜਿਹੇ ਕਈ ਵਾਰ ਘਰ ਦੀ ਸਫਾਈ ਦਾ ਕੰਮ ਕਈ ਵਾਰ ਬਹੁਤ ਮੁਸ਼ਕਿਲ ਸਾਬਿਤ ਹੁੰਦਾ ਹੈ। ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਜਿਵੇਂ ਟਿਊਬ ਲਾਈਟਾਂ ਦੀ ਸਫਾਈ ਦਾ ਕੰਮ ਬਹੁਤ ਮੁਸ਼ਕਿਲ ਹੁੰਦਾ ਹੈ। ਚਲੋ ਅਸੀਂ ਤਹਾਨੂੰ ਕੁਝ ਅਜਿਹੇ ਟਿਪਸ ਦੱਸਣ ਵਾਲੇ ਹਾਂ। ਜਿੰਨਾਂ ਨਾਲ ਤੁਸੀਂ ਬਲਬ ਤੇ ਟਿਊਬਲਾਈਟਸ ਦੀ ਸਫਾਈ ਆਸਾਨੀ ਨਾਲ ਕਰ ਸਕਦੇ ਹੋ। ਉਹ ਟਿਪਸ ਹਨ:


ਸਫੇਦ ਸਿਰਕੇ ਦਾ ਇਸਤੇਮਾਲ ਕਰੋ


ਜੇਕਰ ਤੁਹਾਡੇ ਘਰ ਦੇ ਟਿਊਬਲਾਈਟਸ ਜਾਂ ਬਲਬ ਬਹੁਤ ਗੰਦੇ ਹੋ ਗਏ ਹਨ। ਤਾਂ ਤੁਸੀਂ ਇਸ ਦੀ ਸਫਾਈ ਲਈ ਸਫੇਦ ਸਿਰਕੇ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਵਰਤਣ ਲਈ ਸਭ ਤੋਂ ਪਹਿਲਾਂ ਬਰਤਨ ਦੋ ਕੱਪ ਪਾਣੀ ਲਓ ਤੇ ਉਸ 2 ਟੇਬਲ ਸਪੂਨ ਸਫੇਦ ਸਿਰਕਾ ਪਾ ਲਓ। ਫਿਰ ਇਸ ਨੂੰ ਚੰਗੀ ਤਰਾਂ ਮਿਕਸ ਕਰ ਦਿਉ। ਇਸ ਤੋਂ ਬਾਅਦ ਕੌਟਨ ਕੱਪੜੇ ਪਾਕੇ ਟਿਊਬਲਾਈਟ ਸਾਫ਼ ਕਰੋ। ਧਿਆਨ ਰੱਖੋ ਕਿ ਸੌਲਿਊਸ਼ਨ ਸਿੱਧਾ ਟਿਊਬਲਾਈਟ ਤੇ ਪਾਉਣ ਦੀ ਗਲਤੀ ਨਾ ਕਰੋ। ਤੁਹਾਡੀ ਟਿਊਬਲਾਈਟ 2 ਮਿੰਟ ਸਾਫ਼ ਹੋ ਜਾਵੇਗੀ।


ਡਰਾਈ ਡਸਟਿੰਗ ਨਾਲ ਕਰੋ ਸਾਫ਼


ਜੇਕਰ ਤੁਸੀਂ ਕਿਸੇ Liquid ਦੀ ਵਰਤੋਂ ਨਹੀਂ ਕਰਨਾ ਚਾਹੁੰਦੇ ਤਾਂ ਸਿਰਫ ਡਰਾਈ ਡਸਟਿੰਗ ਦਾ ਸਹਾਰਾ ਲੈ ਸਕਦੇ ਹੋ। ਇਸ ਲਈ ਤੁਸੀਂ ਸਿਰਫ ਸੁੱਕਾ ਕੱਪੜਾ ਲਓ ਤੇ ਹਲਕੇ ਹੱਥਾਂ ਨਾਲ ਟਿਊਬਲਾਈਟ ਤੇ ਬਲਬ ਦੀ ਸਾਰੀ ਗੰਦਗੀ ਸਾਫ਼ ਕਰੋ। ਇਸ ਦੇ ਇਲਾਵਾ ਤੁਸੀਂ ਹਲਕੇ ਬਰੱਸ਼ ਨਾਲ ਵੀ ਟਿਊਬਲਾਈਟ ਤੇ ਬਲਬ ਸਾਫ਼ ਕਰ ਸਕਦੇ ਹੋ।


 


 


 


ਬੇਕਿੰਗ ਸੋਢਾ ਦੀ ਵਰਤੋ ਕਰੋ


ਟਿਊਬਲਾਈਟ ਤੇ ਬਲਬ ਠੀਕ ਤਰਾਂ ਨਾਲ ਸਾਫ਼ ਕਰਨ ਲਈ ਤੁਸੀਂ ਬੇਕਿੰਗ ਸੋਢਾ ਦਾ ਵੀ ਇਸਤੇਮਾਲ ਕਰ ਸਕਦੇ ਹੋ। ਇਸ ਲਈ ਤੁਸੀਂ ਦੋ ਕੱਪ ਪਾਣੀ ਲਓ ਤੇ ਉਸ 2 ਚਮਚ ਬੇਕਿੰਗ ਸੋਢਾ ਪਾਣੀ ਮਿਲਾ ਲਓ। ਹੁਣ ਇਸ ਕੱਪੜਾ ਪਾਕੇ ਟਿਊਬਲਾਈਟ ਤੇ ਬਲਬ ਸਾਫ਼ ਕਰ ਦਿਉ। ਦੋ ਮਿੰਟ ਤੁਹਾਡੀ ਸਫਾਈ ਪੂਰੀ ਹੋ ਜਾਵੇਗੀ। ਇਸ ਦੇ ਨਾਲ ਹੀ ਇਸ ਦੀ ਰੌਸ਼ਨੀ ਵੀ ਵਧ ਜਾਵੇਗੀ।