Himachal Pradesh Cloudburst : ਤਬਾਹੀ ਦਾ ਇਹ ਹੜ੍ਹ ਕਾਫ਼ੀ ਡਰਾਉਣਾ ਸੀ। ਤਸਵੀਰਾਂ ਅਜਿਹੀਆਂ ਸਨ ਕਿ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਪਹਾੜੀ ਤੋਂ ਤੇਜ਼ੀ ਨਾਲ ਹੇਠਾਂ ਆਇਆ  ਇਹ ਹੜ੍ਹ ਜਿਸ ਰਸਤੇ ਆਇਆ ਸਭ ਕੁਝ ਆਪਣੇ ਨਾਲ ਵਹਾ ਕੇ ਲੈ ਗਿਆ। ਹਿਮਾਚਲ ਦੇ ਕਿਨੌਰ ਦੇ ਸ਼ਾਲਖਰ ਪਿੰਡ 'ਚ ਸੋਮਵਾਰ ਨੂੰ ਬੱਦਲ ਫਟਣ ਕਾਰਨ ਹੜ੍ਹ ਆ ਗਿਆ। ਬੱਦਲ ਫਟਣ ਤੋਂ ਬਾਅਦ ਜਦੋਂ ਪਾਣੀ ਪਹਾੜੀ ਦੀ ਚੋਟੀ ਤੋਂ ਹੇਠਾਂ ਪਹੁੰਚਿਆ ਤਾਂ ਹੋਰ ਵੀ ਤਬਾਹੀ ਮਚ ਗਈ।


ਹੜ੍ਹ ਦੇ ਵਹਾਅ ਦੀ ਆਵਾਜ਼ ਡਰਾਉਣੀ ਹੈ। ਕਿੰਨੌਰ ਦੇ ਸ਼ਾਲਖਰ 'ਚ ਬੱਦਲ ਫਟਣ ਤੋਂ ਬਾਅਦ ਜੋ ਹੜ੍ਹ ਆਇਆ, ਸਾਰੀਆਂ ਨਦੀਆਂ 'ਚ ਪਾਣੀ ਆ ਗਿਆ। ਘਰ ਦੇ ਨੇੜੇ ਪਾਣੀ ਕਿੰਨੀ ਤੇਜ਼ੀ ਨਾਲ ਵਹਿ ਰਿਹਾ ਹੈ? ਇੰਝ ਜਾਪਦਾ ਹੈ ਕਿ ਜਿਵੇਂ ਇਹ ਹੜ ਘਰ ਨੂੰ ਵਹਾ ਕੇ ਲੈ ਕੇ ਜਾਣ ਦੇ ਇਰਾਦੇ ਨਾਲ ਆਇਆ ਹੋਵੇ।

ਸਭ ਕੁਝ ਵਹਾ ਲੈ ਗਿਆ ਹੜ 

ਪਹਾੜੀ ਵਿੱਚੋਂ ਗੁਜਰਦਾ ਹੋਇਆ ਇਹ ਹੜ ਨਦੀਆਂ ਨਾਲਿਆਂ ਨੂੰ ਚੀਰਦਾ ਜਦੋਂ ਅੱਗੇ ਵਧਿਆ ਤਾਂ ਉਸ ਦੇ ਰਾਹ ਵਿੱਚ ਜੋ ਕੁੱਝ ਆਇਆ ਸਭ ਕੁੱਝ ਵਹਾ ਕੇ ਲੈ ਗਿਆ। ਜਦੋਂ ਹੜ੍ਹ ਦਾ ਵਹਾਅ ਘਟਿਆ ਤਾਂ ਤਬਾਹੀ ਦਾ ਨਜ਼ਾਰਾ ਸਾਹਮਣੇ ਆਉਣ ਲੱਗਾ। ਜਿੱਥੋਂ ਵੀ ਹੜ੍ਹ ਲੰਘਿਆ, ਸਿਰਫ਼ ਤਬਾਹੀ ਹੀ ਨਜ਼ਰ ਆਈ ਹੈ।


ਹੜ ਲੋਕਾਂ ਦੇ ਘਰਾਂ ਵਿੱਚੋਂ ਦੀ ਗੁਜਰਿਆ। ਸਮਦੋ ਚੈੱਕ ਪੋਸਟ ਤੋਂ ਪੁੱਲ ਵੱਲ ਕਰੀਬ 7 ਕਿਲੋਮੀਟਰ ਦੂਰ ਬੱਦਲ ਫਟ ਗਿਆ। ਕੁਦਰਤ ਦੇ ਇਸ ਕਹਿਰ ਕਾਰਨ ਕਈ ਵਾਰ ਲੋਕਾਂ ਦੇ ਘਰ ਤਬਾਹ ਹੋਏ ਪਰ ਖੁਸ਼ਕਿਸਮਤੀ ਨਾਲ ਲੋਕਾਂ ਦੀ ਜਾਨ ਬਚ ਗਈ। ਸਭ ਕੁਝ ਮਲਬੇ ਵਿੱਚ ਦੱਬਿਆ ਹੋਇਆ ਹੈ। ਕਈ ਘਰ ਪੂਰੀ ਤਰ੍ਹਾਂ ਮਲਬੇ 'ਚ ਦਬ ਗਏ ਹਨ, ਜਦਕਿ ਕੁਝ ਘਰਾਂ ਅੰਦਰ ਮਲਵਾ ਭਰ ਗਿਆ ਹੈ।

ਮਲਬੇ ਵਿੱਚ ਦੱਬੇ ਕਈ ਵਾਹਨ 


ਹੜ੍ਹ ਦੀ ਮਾਰ ਹੇਠ ਆਏ ਇੱਕ ਮੰਦਰ ਨੂੰ ਵੀ ਕਾਫੀ ਨੁਕਸਾਨ ਹੋਇਆ ਹੈ। ਘਰਾਂ ਦੇ ਬਾਹਰ ਖੜ੍ਹੀਆਂ ਕਾਰਾਂ ਮਲਬੇ ਹੇਠ ਦੱਬ ਗਈਆਂ  ਹਨ। ਕਾਰਾਂ, ਬੁਲਡੋਜ਼ਰ, ਸਭ ਕੁਝ ਮਲਬੇ ਹੇਠ ਦੱਬਿਆ ਜਾਪਦਾ ਹੈ। ਘਰਾਂ ਦੇ ਬਾਹਰ ਖੜ੍ਹੇ ਟਰੱਕ ਵੀ ਮਲਬੇ ਵਿੱਚ ਫਸ ਗਏ। ਭਾਵੇਂ ਕੁਝ ਦੂਰੀ ’ਤੇ ਖੜ੍ਹੇ ਟਰੱਕ ਵਾਲ-ਵਾਲ ਬਚ ਗਏ ਪਰ ਉਹ ਵੀ ਮਲਬੇ ਦੀ ਲਪੇਟ ਵਿੱਚ ਆ ਗਏ। ਹੜ੍ਹ ਰੁਕ ਗਿਆ ਹੈ ਪਰ ਲੋਕ ਅਜੇ ਵੀ ਡਰੇ ਹੋਏ ਹਨ। ਮੌਸਮ ਵਿਭਾਗ ਨੇ ਪਹਾੜਾਂ 'ਤੇ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ, ਅਜਿਹੇ 'ਚ ਲੋਕਾਂ ਨੂੰ ਡਰ ਹੈ ਕਿ ਕਿਤੇ ਕੁਦਰਤ ਦਾ ਕਹਿਰ ਉਨ੍ਹਾਂ 'ਤੇ ਨਾ ਟੁੱਟ ਜਾਵੇ।