Monkeypox Cases In India : ਦੇਸ਼ ਵਿੱਚ Monkeypox ਦਾ ਦੂਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਕੇਂਦਰ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਬੰਦਰਗਾਹਾਂ 'ਤੇ ਪੁਆਇੰਟਸ ਆਫ਼ ਐਂਟਰੀ (POEs) ਦੀਆਂ ਸਿਹਤ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਇੱਕ ਸਮੀਖਿਆ ਮੀਟਿੰਗ ਕੀਤੀ। ਕੇਂਦਰ ਸਰਕਾਰ ਨੇ ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਸਕ੍ਰੀਨਿੰਗ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਮੌਂਕੀਪੌਕਸ ਦੇ ਮਰੀਜ਼ਾਂ ਦੀ ਪਛਾਣ ਕਰਕੇ ਸਮੇਂ ਸਿਰ ਇਲਾਜ ਕੀਤਾ ਜਾ ਸਕੇ। ਮੀਟਿੰਗ ਵਿੱਚ ਹਵਾਈ ਅੱਡਾ ਅਤੇ ਬੰਦਰਗਾਹ ਦੇ ਸਿਹਤ ਅਧਿਕਾਰੀਆਂ ਅਤੇ ਖੇਤਰੀ ਦਫਤਰਾਂ ਦੇ ਖੇਤਰੀ ਨਿਰਦੇਸ਼ਕ ਸ਼ਾਮਲ ਹੋਏ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕਿਹਾ ਕਿ ਰਾਜਾਂ, ਹਵਾਈ ਅੱਡਿਆਂ ਅਤੇ ਬੰਦਰਗਾਹਾਂ ਦੇ ਸਿਹਤ ਅਧਿਕਾਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਦੀ ਸਿਹਤ ਜਾਂਚ ਨੂੰ ਯਕੀਨੀ ਬਣਾਉਣ ਤਾਂ ਜੋ ਮੌਂਕੀਪੌਕਸ ਬਿਮਾਰੀ ਦੇ ਜੋਖ਼ਮ ਨੂੰ ਘੱਟ ਕੀਤਾ ਜਾ ਸਕੇ। ਕੇਂਦਰੀ ਸਿਹਤ ਮੰਤਰਾਲੇ ਦੁਆਰਾ 'ਮੌਂਕੀਪੌਕਸ ਬਿਮਾਰੀ ਦੇ ਪ੍ਰਬੰਧਨ ਲਈ ਦਿਸ਼ਾ-ਨਿਰਦੇਸ਼' ਦੇ ਅਨੁਸਾਰ ਬਾਂਦਰਪੌਕਸ ਬਿਮਾਰੀ ਦੇ ਕਲੀਨਿਕਲ ਪ੍ਰਬੰਧਨ ਅਤੇ ਇਲਾਜ ਦੀ ਸਲਾਹ ਦਿੱਤੀ ਗਈ ਹੈ। ਨਾਲ ਹੀ ਅੰਤਰਰਾਸ਼ਟਰੀ ਬੰਦਰਗਾਹਾਂ ਅਤੇ ਹਵਾਈ ਅੱਡਿਆਂ 'ਤੇ ਇਮੀਗ੍ਰੇਸ਼ਨ ਵਰਗੀਆਂ ਹੋਰ ਏਜੰਸੀਆਂ ਨਾਲ ਤਾਲਮੇਲ ਕਰਨ ਦੀ ਸਲਾਹ ਦਿੱਤੀ ਗਈ, ਇਸ ਤੋਂ ਇਲਾਵਾ ਇਹ ਯਕੀਨੀ ਬਣਾਉਣ ਦੇ ਨਾਲ ਕਿ ਜੇਕਰ ਕੋਈ ਸੰਕਰਮਿਤ ਪਾਇਆ ਜਾਂਦਾ ਹੈ ਤਾਂ ਸਮੇਂ ਸਿਰ ਰੈਫਰਲ ਅਤੇ ਆਈਸੋਲੇਸ਼ਨ ਲਈ ਬੰਦਰਗਾਹ ਅਤੇ ਹਵਾਈ ਅੱਡੇ ਲਈ ਮਨੋਨੀਤ ਹਸਪਤਾਲ ਸਹੂਲਤਾਂ ਮੌਜੂਦ ਹਨ।
ਦੇਸ਼ 'ਚ ਅੱਜ ਮੌਂਕੀਪੌਕਸ ਦਾ ਦੂਜਾ ਮਾਮਲਾ ਆਇਆ ਸਾਹਮਣੇ
ਦੱਸ ਦੇਈਏ ਕਿ ਅੱਜ ਦੇਸ਼ ਵਿੱਚ ਮੌਂਕੀਪੌਕਸ ਦੇ ਦੂਜੇ ਮਾਮਲੇ ਦੀ ਪੁਸ਼ਟੀ ਹੋਈ ਹੈ। ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਸੋਮਵਾਰ ਨੂੰ ਕਿਹਾ ਕਿ ਪਿਛਲੇ ਹਫਤੇ ਦੁਬਈ ਤੋਂ ਰਾਜ ਵਿੱਚ ਆਏ 31 ਸਾਲਾ ਵਿਅਕਤੀ ਦਾ ਮੌਂਕੀਪੌਕਸ ਲਈ ਸਕਾਰਾਤਮਕ ਟੈਸਟ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਕੇਰਲ ਤੋਂ ਹੀ ਮੌਂਕੀਪੌਕਸ ਦਾ ਮਾਮਲਾ ਸਾਹਮਣੇ ਆਇਆ ਸੀ।
ਕੰਨੂਰ ਦਾ ਰਹਿਣ ਵਾਲਾ ਹੈ ਮਰੀਜ਼
ਉਨ੍ਹਾਂ ਕਿਹਾ ਕਿ ਸੂਬੇ ਦੇ ਨਾਲ-ਨਾਲ ਦੇਸ਼ ਵਿੱਚ ਮੌਂਕੀਪੌਕਸ ਦਾ ਇਹ ਦੂਜਾ ਮਾਮਲਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ 13 ਜੁਲਾਈ ਨੂੰ ਕੇਰਲ ਪਹੁੰਚਿਆ ਮਰੀਜ਼ ਕੰਨੂਰ ਦਾ ਵਸਨੀਕ ਹੈ ਅਤੇ ਉਥੋਂ ਦੇ ਪਰਿਆਰਾਮ ਮੈਡੀਕਲ ਕਾਲਜ ਵਿੱਚ ਇਲਾਜ ਅਧੀਨ ਹੈ। ਉਨ੍ਹਾਂ ਦੱਸਿਆ ਕਿ ਵਿਅਕਤੀ ਦੀ ਸਿਹਤ ਸਥਿਰ ਹੈ। ਸਿਹਤ ਮੰਤਰੀ ਨੇ ਇਹ ਵੀ ਕਿਹਾ ਕਿ ਮਰੀਜ਼ ਦੇ ਨਜ਼ਦੀਕੀ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ 'ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।
ਯੂਏਈ ਤੋਂ ਆਇਆ ਸੀ ਪਹਿਲਾ ਮਰੀਜ਼
ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤ ਵਿੱਚ ਮੌਂਕੀਪੌਕਸ ਦੇ ਕੇਸਾਂ ਦਾ ਪਹਿਲਾ ਮਾਮਲਾ ਦੇਸ਼ ਵਿੱਚ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਕੇਂਦਰੀ ਟੀਮ ਕੇਰਲ ਭੇਜੀ ਗਈ। ਪਹਿਲਾ ਮਰੀਜ਼ 12 ਜੁਲਾਈ ਨੂੰ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵਾਪਸ ਆਇਆ ਸੀ। ਕੇਰਲ ਵਿੱਚ ਮੌਂਕੀਪੌਕਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਤਿਰੂਵਨੰਤਪੁਰਮ, ਕੋਚੀ, ਕੋਝੀਕੋਡ ਅਤੇ ਕੰਨੂਰ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਹੈਲਪ ਡੈਸਕ ਸ਼ੁਰੂ ਕੀਤੇ ਗਏ ਹਨ। ਦੁਨੀਆ 'ਚ ਮੌਂਕੀਪੌਕਸ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਭਾਰਤ ਨੇ ਮਈ 'ਚ ਹੀ ਮੌਂਕੀਪੌਕਸ ਨਾਲ ਨਜਿੱਠਣ ਲਈ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਸਨ।
Monkeypox Cases In India : ਮੌਂਕੀਪੌਕਸ ਦਾ ਦੂਜਾ ਕੇਸ ਮਿਲਣ ਤੋਂ ਬਾਅਦ ਕੇਂਦਰ ਚੌਕਸ , ਹਵਾਈ ਅੱਡਿਆਂ ਅਤੇ ਬੰਦਰਗਾਹਾਂ 'ਤੇ ਸਕ੍ਰੀਨਿੰਗ ਲਈ ਦਿੱਤੇ ਨਿਰਦੇਸ਼
ਏਬੀਪੀ ਸਾਂਝਾ
Updated at:
18 Jul 2022 10:07 PM (IST)
Edited By: shankerd
ਦੇਸ਼ ਵਿੱਚ ਦਾ ਦੂਜਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਕੇਂਦਰ ਨੇ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਬੰਦਰਗਾਹਾਂ 'ਤੇ ਪੁਆਇੰਟਸ ਆਫ਼ ਐਂਟਰੀ ਦੀਆਂ ਸਿਹਤ ਗਤੀਵਿਧੀਆਂ ਦੀ ਸਮੀਖਿਆ ਕਰਨ ਲਈ ਇੱਕ ਸਮੀਖਿਆ ਮੀਟਿੰਗ ਕੀਤੀ।
Monkeypox Cases
NEXT
PREV
Published at:
18 Jul 2022 10:07 PM (IST)
- - - - - - - - - Advertisement - - - - - - - - -