ਇੱਕ-ਦੂਜੇ ਖਿਲਾਫ ਸ਼ਿਕਾਇਤਾਂ ਭੁੱਲ ਕੁਝ ਇੰਜ ਮਿਲੇ ਪਾਇਲਟ- ਗਹਿਲੋਤ, ਸਾਹਮਣੇ ਆਈ ਤਸਵੀਰ
ਏਬੀਪੀ ਸਾਂਝਾ | 13 Aug 2020 05:42 PM (IST)
ਰਾਜਸਥਾਨ ਵਿੱਚ ਕੱਲ੍ਹ ਤੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਬੀਜੇਪੀ ਨੇ ਐਲਾਨ ਕੀਤਾ ਹੈ ਕਿ ਉਹ ਗਹਿਲੋਤ ਸਰਕਾਰ ਦੇ ਖ਼ਿਲਾਫ਼ ਅਵਿਸ਼ਵਾਸ ਮਤਾ ਲਿਆਏਗੀ।
ਜੈਪੁਰ: ਮੁੱਖ ਮੰਤਰੀ ਅਸ਼ੇਕ ਗਹਿਲੋਤ ਅਤੇ ਸਚਿਨ ਪਾਇਲਟ ਵਿਚਕਾਰ ਨਾਰਾਜ਼ਗੀ ਖ਼ਤਮ ਹੋ ਗਈ। ਸਚਿਨ ਪਾਇਲਟ ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿਚ ਸ਼ਾਮਲ ਹੋਣ ਲਈ ਸੀਐਮ ਗਹਿਲੋਤ ਦੀ ਰਿਹਾਇਸ਼ ‘ਤੇ ਪਹੁੰਚੇ। ਪਾਰਟੀ ਵਿਚ ਵਾਪਸੀ ਤੋਂ ਬਾਅਦ ਸਚਿਨ ਪਾਇਲਟ ਅਤੇ ਅਸ਼ੇਕ ਗਹਿਲੋਤ ਵਿਚਾਲੇ ਇਹ ਪਹਿਲੀ ਮੁਲਾਕਾਤ ਹੈ। ਦੋਵੇਂ ਨੇਤਾ ਗਰਮਜੋਸ਼ੀ ਨਾਲ ਹੱਥ ਮਿਲਾਇਆ ਤੇ ਦੋਵੇਂ ਇੱਕ-ਦੂਜੇ ਦੇ ਨਾਲ ਬੈਠੇ। ਦੱਸ ਦਈਏ ਕਿ ਵਿਧਾਇਕ ਜੈਪੁਰ ਦੇ ਹੋਟਲ ਤੋਂ ਬੱਸ ਵਿੱਚ ਸਵਾਰ ਹੋ ਕੇ ਮੁੱਖ ਮੰਤਰੀ ਦੀ ਰਿਹਾਇਸ਼ ਪਹੁੰਚੇ। ਰਾਜਸਥਾਨ ਵਿੱਚ ਕੱਲ੍ਹ ਤੋਂ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਤਸਵੀਰ ਵਿੱਚ ਕਾਂਗਰਸ ਨੇਤਾ ਕੇਸੀ ਵੇਣੂਗੋਪਾਲ ਵੀ ਦਿਖਾਈ ਦੇ ਰਹੇ ਹਨ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904