ਨਵੀਂ ਦਿੱਲੀ: ਸੈਂਟਰ ਫਾਰ ਮੌਨੀਟਰਿੰਗ ਇੰਡੀਅਨ ਇਕੋਨੌਮੀ (CMIE) ਦੇ ਅੰਕੜਿਆਂ ਮੁਤਾਬਕ ਕੋਰੋਨਾਵਾਇਰਸ ਮਹਾਮਾਰੀ ਦਰਮਿਆਨ ਅਪ੍ਰੈਲ ਤੋਂ ਹੁਣ ਤਕ 1.89 ਕਰੋੜ ਲੋਕ ਆਪਣੀ ਨੌਕਰੀ ਗਵਾ ਚੁੱਕੇ ਹਨ। ਇਕੱਲੇ ਅਪ੍ਰੈਲ ਮਹੀਨੇ 'ਚ ਇੱਕ ਕਰੋੜ 77 ਲੱਖ ਲੋਕਾਂ ਦੀ ਨੌਕਰੀ ਚਲੇ ਗਈ ਸੀ। ਇਸ ਤੋਂ ਬਾਅਦ ਹਰ ਮਹੀਨੇ ਕੋਰੋਨਾਵਾਇਰਸ ਕਾਰਨ ਰੋਜ਼ਗਾਰ 'ਤੇ ਇਸ ਦਾ ਅਸਰ ਪੈਂਦਾ ਗਿਆ ਤੇ ਇਹ ਅੰਕੜਾ ਵਧ ਕੇ 1 ਕਰੋੜ 89 ਲੱਖ 'ਤੇ ਪਹੁੰਚ ਗਿਆ।


CMIE ਦੇ ਸੀਈਓ ਮਹੇਸ਼ ਵਿਆਸ ਨੇ ਕਿਹਾ ਜਦਕਿ ਤਨਖ਼ਾਹ ਲੈਣ ਵਾਲਿਆਂ ਦੀ ਨੌਕਰੀ ਜਲਦੀ ਨਹੀਂ ਜਾਂਦੀ ਪਰ ਜਦੋਂ ਜਾਂਦੀ ਹੈ ਤਾਂ ਮੁੜ ਪਾਉਣੀ ਮੁਸ਼ਕਲ ਹੋ ਜਾਂਦੀ ਹੈ। ਇਸ ਲਈ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਦੱਸਿਆ ਕਿ 2019-20 'ਚ ਤਨਖ਼ਾਹ ਲੈਣ ਵਾਲੇ ਲੋਕਾਂ ਦੀਆਂ ਨੌਕਰੀਆਂ ਔਸਤਨ 190 ਲੱਖ ਸਨ ਪਰ ਪਿਛਲੇ ਵਿੱਤੀ ਸਾਲ 'ਚ ਇਸ ਦੀ ਸੰਖਿਆ ਘਟ ਕੇ ਆਪਣੇ ਪੱਧਰ ਤੋਂ 22 ਪ੍ਰਤੀਸ਼ਤ ਹੇਠਾਂ ਖਿਸਕ ਗਈ।


ਕਾਂਗਰਸ ਦਾ ਅਗਲਾ ਪ੍ਰਧਾਨ ਨਹਿਰੂ-ਗਾਂਧੀ ਪਰਿਵਾਰ ਤੋਂ ਬਾਹਰਲਾ? ਰਾਹੁਲ ਤੋਂ ਬਾਅਦ ਪ੍ਰਿਯੰਕਾ ਗਾਂਧੀ ਦਾ ਦਾਅਵਾ


CMIE ਦੇ ਨਵੇਂ ਅੰਕੜਿਆਂ ਤੋਂ ਪਤਾ ਲੱਗਾ ਕਿ ਕਰੀਬ 68 ਲੱਖ ਰੋਜ਼ਾਨਾ ਬੇਸ 'ਤੇ ਲੋਕਾਂ ਨੇ ਆਪਣਾ ਰੋਜ਼ਗਾਰ ਗਵਾਇਆ। ਹਾਲਾਂਕਿ ਇਸ ਦੌਰਾਨ ਕਰੀਬ 1.49 ਕਰੋੜ ਲੋਕਾਂ ਨੇ ਕਿਸਾਨੀ ਕੀਤੀ। ਰਿਪੋਰਟ ਮੁਤਾਬਕ ਕੋਰੋਨਾ ਵਾਇਰਸ ਦੌਰਾਨ ਵੱਖ-ਵੱਖ ਸੈਕਟਰ ਦੀਆਂ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਦੇ ਵੇਤਨ 'ਚ ਕਟੌਤੀ ਕੀਤੀ ਤੇ ਫਿਰ ਉਨ੍ਹਾਂ ਨੂੰ ਬਿਨਾਂ ਭੁਗਤਾਨ ਛੁੱਟੀ ਦੇ ਦਿੱਤੀ।


ਸੁਸ਼ਾਂਤ ਸਿੰਘ ਰਾਜਪੂਤ ਕੇਸ: ਸੁਪਰੀਮ ਕੋਰਟ ਦਾ ਫੈਸਲਾ, CBI ਕਰੇਗੀ ਜਾਂਚ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ