ਨੌਜਵਾਨਾਂ ਲਈ ਖੁਸ਼ਖਬਰੀ: 9000 ਸਰਕਾਰੀ ਨੌਕਰੀਆਂ ਨਿਕਲੀਆਂ
ਏਬੀਪੀ ਸਾਂਝਾ | 26 Sep 2019 03:06 PM (IST)
ਆਰਥਿਕ ਸੁਸਤੀ ਤੇ ਵਧਦੀ ਬੇਰੁਜ਼ਗਾਰੀ ‘ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਕੋਲ ਇੰਡੀਆ ਨੇ 9 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ‘ਤੇ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਕੁੱਲ ਭਰਤੀ ‘ਚ 4 ਹਜ਼ਾਰ ਅਹੁਦੇ ਐਗਜ਼ੀਕਿਊਟਿਵ ਕੇਡਰ ਦੇ ਹੋਣਗੇ।
ਨਵੀਂ ਦਿੱਲੀ: ਆਰਥਿਕ ਸੁਸਤੀ ਤੇ ਵਧਦੀ ਬੇਰੁਜ਼ਗਾਰੀ ‘ਚ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਕੋਲ ਇੰਡੀਆ ਨੇ 9 ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ‘ਤੇ ਭਰਤੀ ਪ੍ਰਕ੍ਰਿਆ ਸ਼ੁਰੂ ਕੀਤੀ ਹੈ। ਕੁੱਲ ਭਰਤੀ ‘ਚ 4 ਹਜ਼ਾਰ ਅਹੁਦੇ ਐਗਜ਼ੀਕਿਊਟਿਵ ਕੇਡਰ ਦੇ ਹੋਣਗੇ। ਬਾਕੀ ਅਹੁਦੇ ‘ਤੇ ਨਾਰਮਲ ਕਰਮਚਾਰੀ ਤੇ ਟਕਨੀਸ਼ੀਅਨ ਸਟਾਫ ਹੋਵੇਗਾ। ਇਹ ਪਿਛਲੇ 10 ਸਾਲਾਂ ‘ਚ ਕੋਲ ਇੰਡੀਆ ਦੀ ਸਭ ਤੋਂ ਵੱਡੀ ਭਰਤੀ ਹੈ। ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਵਿਸ਼ਵ ਦੀ ਸਭ ਤੋਂ ਵੱਡੀ ਕੋਲਾ ਉਤਪਾਦਨ ਕਰਨ ਵਾਲੀਆਂ ਕੰਪਨੀਆਂ ‘ਚੋਂ ਇੱਕ ਹੈ। ਇਸ ਦੇ ਨਾਲ ਹੀ ਭਾਰਤੀ ਰੇਲਵੇ ਤੋਂ ਬਾਅਦ ਇਸ ਦਾ ਨੌਕਰੀ ਦੇਣ ਦੇ ਮਾਮਲੇ ‘ਚ ਦੂਜਾ ਸਥਾਨ ਹੈ। ਕੋਲ ਇੰਡੀਆ ‘ਚ ਅਜੇ 2.80 ਲੱਖ ਤੋਂ ਜ਼ਿਆਦਾ ਕਰਮੀ ਹਨ ਜਿਨ੍ਹਾਂ ‘ਚ 18 ਹਜ਼ਾਰ ਤੋਂ ਜ਼ਿਆਦਾ ਐਗਜ਼ੀਕਿਊਟਿਵ ਅਹੁਦੇ ‘ਤੇ ਹਨ। ਕੋਲ ਇੰਡੀਆ ਕੰਪਨੀ ‘ਚ ਪ੍ਰਮੋਸ਼ਨ ਦੇ ਪੈਂਡਿੰਗ ਪਏ ਮਾਮਲਿਆਂ ਨੂੰ ਨਿਪਟਾ ਰਹੀ ਹੈ। ਇਸ ਤਹਿਤ ਸਾਲ 2017 ਤਕ ਕੰਪਨੀ ਨੇ ਨੌਨ ਤਕਨੀਕੀ ਗਰੁੱਪ ਦੇ 3 ਹਜ਼ਾਰ ਕਰਮੀਆਂ ਨੂੰ ਪ੍ਰਮੋਟ ਕੀਤਾ ਹੈ। ਕੋਲ ਇੰਡੀਆ ਕੰਪਨੀ ਦੀ ਸਥਾਪਨਾ 1975 ‘ਚ ਹੋਈ ਸੀ।