ਨਵੀਂ ਦਿੱਲੀ: ਦੀਵਾਲੀ ਨੇੜੇ ਆ ਰਹੀ ਹੈ ਅਤੇ ਦੀਵਾਲੀ ‘ਤੇ ਪਟਾਖੇ ਚਲਾਉਣ ਦੇ ਸ਼ੌਕੀਨ ਲੋਕਾਂ ਲਈ ਚੰਗੀ ਖ਼ਬਰ ਹੈ। ਹੁਣ ਤੋਂ ਬਾਜ਼ਾਰ ‘ਚ ਗ੍ਰੀਨ ਕ੍ਰੈਕਰਸ ਮਿਲਣਗੇ ਯਾਨੀ ਅਜਿਹੇ ਪਟਾਖੇ ਜੋ ਨਾ ਸਿਰਫ ਘੱਟ ਆਵਾਜ਼ ਕਰਨਗੇ ਸਗੋਂ ਪ੍ਰਦੂਸ਼ਣ ਵੀ ਘੱਟ ਕਰਨਗੇ।


ਦੱਸ ਦਈਏ ਕਿ ਕੇਂਦਰੀ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਨੇ ਸੀਐਸਆਈਆਰ-NEERI ਵੱਲੋਂ ਬਣਾਏ ਇਨ੍ਹਾਂ ਪਟਾਕਿਆਂ ਬਾਰੇ ਜਾਣਕਾਰੀ ਦਿੱਤੀ। ਇਨ੍ਹਾਂ ਪਟਾਕਿਆਂ ਨਾਲ ਵਾਰਾਵਰਨ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਇਸ ਦੇ ਨਾਲ ਹੀ ਇਨ੍ਹਾਂ ਦੀ ਕੀਮਤ ਵੀ ਆਮ ਪਟਾਕਿਆਂ ਦੀ ਤਰ੍ਹਾਂ ਹੀ ਆਮ ਰੱਖੀ ਗਈ ਹੈ।

ਸਰਕਾਰ ਨੇ ਇਨ੍ਹਾਂ ਗ੍ਰੀਨ ਪਟਾਖਿਆਂ ਨੂੰ ਬਣਾਉਨ ਲਈ 230 ਕੰਪਨੀਆਂ ਨਾਲ ਕਰਾਰ ਕੀਤਾ ਹੈ। ਇਹ ਕੰਪਨੀਆਂ ਜਦਲੀ ਹੀ ਮਾਰਕਿਟ ‘ਚ ਗ੍ਰੀਨ ਕ੍ਰੈਕਰਸ ਵੇਚਣਗੀਆਂ। ਖਾਸ ਗੱਲ ਤਾਂ ਇਹ ਹੈ ਕਿ ਇਨ੍ਹਾਂ ਪਟਾਖਿਆਂ ‘ਤੇ ਗ੍ਰੀਨ ਸਟੀਕਰ ਤੇ ਬਾਰ ਕੋਡ ਵੀ ਹੋਵੇਗਾ। ਜਿਸ ਨੂੰ ਸਕੈਨ ਕਰਨ ਤੋਂ ਬਾਅਦ ਸਾਫ ਹੋ ਜਾਵੇਗਾ ਕਿ ਇਹ ਗ੍ਰੀਨ ਕ੍ਰੈਕਰਸ ਹਨ ਜਾਂ ਨਹੀਂ।