ਨਵੀਂ ਦਿੱਲੀ: ਸਾਲ 2019 ਦੇ ਖ਼ਤਮ ਹੋਣ ਨੂੰ ਹੁਣ ਕੁਝ ਹੀ ਦਿਨ ਬਚੇ ਹਨ। 31 ਦਸੰਬਰ, 2019 ਤੋਂ ਪਹਿਲਾਂ ਜੇ ਤੁਸੀਂ ਆਪਣੇ ਬੈਂਕ, ਇਨਕਮ ਟੈਕਸ, ਏਟੀਐਮ ਤੇ ਪੈਨ ਕਾਰਡ ਨਾਲ ਜੁੜੇ ਕੁਝ ਕੰਮ ਨਾ ਕੀਤੇ ਤਾਂ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ।
ਜੇਕਰ ਅਜੇ ਤੱਕ ਤੁਸੀਂ ਆਪਣਾ ਪੈਨ ਕਾਰਡ ਆਧਰ ਕਾਰਡ ਨਾਲ ਲਿੰਕ ਨਹੀਂ ਕੀਤਾ ਤਾਂ ਇਸ ਨੂੰ 31 ਦਸੰਬਰ ਤੋਂ ਪਹਿਲਾਂ ਕਰਵਾ ਲਾਵੋ। ਇਨਕਮ ਟੈਕਸ ਵਿਭਾਗ ਨੇ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਤਰੀਕ 31 ਦਸੰਬਰ ਰੱਖੀ ਹੈ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਤਾਂ ਸੈਂਟਰਲ ਬੋਰਡ ਆਫ਼ ਡਰੈਕਟ ਟੈਕਸਿਸ (ਸੀਬੀਡੀਟੀ) ਤੁਹਡੇ ਪੈਨ ਕਾਰਡ ਨੂੰ ਅਵੈਧ ਘੋਸ਼ਿਤ ਕਰ ਦੇਵੇਗਾ। ਇਸ ਤੋਂ ਬਆਦ ਅਵੈਧ ਪੈਨ ਕਾਰਡ ਹੋਣ ਲਈ ਜੋ ਕਾਨੂੰਨੀ ਕਾਰਵਾਈ ਹੋਈ ਉਹ ਕੀਤੀ ਜਾਏਗੀ।
ਇਸ ਤੋਂ ਇਲਾਵਾ ਜੇ ਤੁਹਾਡਾ ਬਚਤ ਖਾਤਾ ਸਟੇਟ ਬੈਂਕ ਆਫ਼ ਇੰਡੀਆ ਵਿੱਚ ਹੈ ਤਾਂ ਆਪਣੇ ਮੈਗਨੈਟਿਕ ਸਟ੍ਰਿਪ ਡੈਬਿਟ ਕਾਰਡ ਨੂੰ ਈਐਮਵੀ ਚਿੱਪ ਵਾਲੇ ਕਾਰਡ 'ਚ ਤਬਦੀਲ ਕਰਾ ਲਵੋ ਨਹੀਂ ਤਾਂ ਤੁਹਾਨੂੰ ਆਪਣੇ ਖਾਤੇ ਵਿੱਚੋਂ ਪੈਸੇ ਕਢਾਉਣ ਵਿੱਚ ਦਿੱਕਤ ਆ ਸਕਦੀ ਹੈ। ਜੇਕਰ ਤੁਸੀਂ ਅਜੇ ਤੱਕ ਇਹ ਕਾਰਡ ਨਹੀਂ ਬਦਲਿਆ ਤਾਂ 31 ਦਸੰਬਰ, 2019 ਤੋਂ ਪਹਿਲਾਂ ਆਪਣੀ ਨੇੜਲੀ ਬ੍ਰਾਂਚ ਵਿੱਚ ਜਾ ਕੇ ਇਸ ਨੂੰ ਬਦਲ ਸਕਦੇ ਹੋ ਨਹੀਂ ਤਾਂ ਤੁਹਾਡਾ ਡੈਬਿਟ ਕਾਰਡ ਬੰਦ ਹੋ ਜਾਵੇਗਾ।
31 ਦੰਸਬਰ ਤੱਕ ਜੇ ਤੁਸੀਂ ਆਪਣੀ 2018-19 ਦੀ ਇਨਕਮ ਟੈਕਸ ਰਿਟਰਨ ਨਹੀਂ ਭਰੀ ਤਾਂ ਤੁਹਾਨੂੰ ਭਾਰੀ ਜ਼ੁਰਮਾਨਾ ਦੇਣਾ ਪੈ ਸਕਦਾ ਹੈ। ਜੇਕਰ ਤੁਸੀਂ ਡੈਡਲਾਈਨ ਤੋਂ ਬਆਦ ਤੇ 31 ਦਸੰਬਰ ਤੋਂ ਪਹਿਲਾਂ ਇਹ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ 5 ਹਜ਼ਾਰ ਰੁਪਏ ਦਾ ਜ਼ੁਰਮਾਨਾ ਦੇਣਾ ਪਵੇਗਾ। ਜੇ ਤੁਸੀਂ ਇਹ ਭੁਗਤਾਨ 31 ਦਸੰਬਰ ਤੋਂ ਬਆਦ ਤੇ ਮਾਰਚ 2020 ਤੋਂ ਪਹਿਲਾਂ ਕਰਦੇ ਹੋ ਤਾਂ ਤੁਹਾਨੂੰ 10 ਹਜ਼ਾਰ ਰੁਪਏ ਜ਼ੁਰਮਾਨਾ ਦੇਣਾ ਹੋਵੇਗਾ।
ਜੇਕਰ ਤੁਸੀਂ ਵੀ ਕਿਸੇ ਸਰਵਿਸ ਟੈਕਸ ਜਾਂ ਐਕਸਾਈਜ਼ ਡਿਊਟੀ ਨਾਲ ਸਬੰਧਤ ਕਿਸੇ ਵਿਵਾਦ ਨਾਲ ਜੁੜੇ ਹੋ ਤਾਂ ਇਸ ਦਾ ਹੱਲ ਕੱਢਣ ਲਈ 31 ਦਸੰਬਰ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਾ ਲਵੋ। ਦਰਾਸਲ ਵਿੱਤ ਮੰਤਰਾਲੇ ਦੀ 'ਸਭ ਦਾ ਵਿਸ਼ਵਾਸ ਸਕੀਮ' ਦੀ ਆਖਰੀ ਮਿਤੀ ਅੱਗੇ ਨਹੀਂ ਵਧਾਈ।
31 ਦਸੰਬਰ ਤੋਂ ਪਹਿਲਾਂ ਮੁੱਕਾ ਲਵੋ ਇਹ ਕੰਮ, ਨਹੀਂ ਤਾਂ ਨਵੇਂ ਸਾਲ 'ਚ ਹੋ ਸਕਦੀ ਪ੍ਰੇਸ਼ਾਨੀ
ਏਬੀਪੀ ਸਾਂਝਾ
Updated at:
22 Dec 2019 06:11 PM (IST)
ਸਾਲ 2019 ਦੇ ਖ਼ਤਮ ਹੋਣ ਨੂੰ ਹੁਣ ਕੁਝ ਹੀ ਦਿਨ ਬਚੇ ਹਨ। 31 ਦਸੰਬਰ, 2019 ਤੋਂ ਪਹਿਲਾਂ ਜੇ ਤੁਸੀਂ ਆਪਣੇ ਬੈਂਕ, ਇਨਕਮ ਟੈਕਸ, ਏਟੀਐਮ ਤੇ ਪੈਨ ਕਾਰਡ ਨਾਲ ਜੁੜੇ ਕੁਝ ਕੰਮ ਨਾ ਕੀਤੇ ਤਾਂ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ।
- - - - - - - - - Advertisement - - - - - - - - -