ਯਮੁਨਾਨਗਰ: ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਬੈਲਗੜ੍ਹ ਵਿਖੇ ਰਾਹ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝਗੜਾ ਹੋ ਗਿਆ। ਦੋਵਾਂ ਪਾਸਿਓ ਜ਼ਬਰਦਸਤ ਕੁੱਟਮਾਰ ਕੀਤੀ ਗਈ। ਇੱਕ ਪਾਸੇ ਜਿੱਥੇ ਇੱਕ ਵਿਅਕਤੀ 'ਤੇ ਕਾਰ ਚੜਾ ਉਸ ਨੂੰ ਜ਼ਖ਼ਮੀ ਕਰ ਦਿੱਤਾ। ਤਾਂ ਦੂਜੇ ਪਾਸੇ ਦੂਸਰੀ ਧਿਰ ਦੇ ਲੋਕਾਂ ਨੇ ਦੋਸ਼ੀ ਦੇ ਭਰਾ ਨੂੰ ਰਾਹ ਵਿੱਚ ਘੇਰਿਆ ਅਤੇ ਉਸਨੂੰ ਬੰਧਕ ਬਣਾ ਲਿਆ। ਘਟਨਾ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ।
ਵੀਰਵਾਰ ਸਵੇਰੇ ਕਰੀਬ 10 ਵਜੇ ਬੈਸਗੜ੍ਹ 'ਚ ਰਸਤੇ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਤਕਰਾਰ ਹੋ ਗਈ। ਪਹਿਲਾਂ ਕੁੱਟਮਾਰ ਹੋਇਆ ਸੀ। ਇਸ ਦਰਮਿਆਨ ਜ਼ਖ਼ਮੀ ਵਿਅਕਤੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਗੁੱਸੇ ਵਿੱਚ ਆਏ ਜ਼ਖ਼ਮੀ ਵਿਅਕਤੀ ਦੇ ਸਾਥੀਆਂ ਨੇ ਦੋਸ਼ੀ ਕਾਰ ਚਾਲਕ ਦੇ ਭਰਾ ਨੂੰ ਸੜਕ 'ਤੇ ਘੇਰ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਉਕਤ ਨੌਜਵਾਨ ਨੂੰਬੰਧਕ ਬਣਾ ਕੇ ਨੰਗਾ ਕੀਤਾ ਗਿਆ।
ਪਿੰਡ ਵਾਸੀਆਂ ਦੀ ਸੂਚਨਾ 'ਤੇ ਪੁਲਿਸ ਮੌਕੇ' ਤੇ ਪਹੁੰਚ ਗਈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜ਼ਖਮੀ ਦੇ ਰਿਸ਼ਤੇਦਾਰ ਸੁਭਾਸ਼ ਨੇ ਦੱਸਿਆ ਕਿ ਉਸਨੂੰ ਇਸ ਹਮਲੇ ਨੂੰ ਕਿਸ ਨੇ ਅੰਜਾਮ ਦਿੱਤਾ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਸਟੇਸ਼ਨ ਇੰਚਾਰਜ ਪ੍ਰਤਾਪ ਨਗਰ ਸੁਭਾਸ਼ ਚੰਦ ਦਾ ਕਹਿਣਾ ਹੈ ਕਿ ਪੁਲਿਸ ਬੇਲਗੜ ਵਿੱਚ ਰਸਤੇ ਨੂੰ ਲੈ ਕੇ ਦੋ ਧੜਿਆਂ ਦਰਮਿਆਨ ਹੋਏ ਵਿਵਾਦ ਦੀ ਜਾਂਚ ਕਰ ਰਹੀ ਹੈ। ਮਾਮਲੇ ਦੀ ਜਾਂਚ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
Viral Video: ਡੋਨਾਲਡ ਟਰੰਪ ਨੂੰ ਓਵਲ ਦਫਤਰ ਤੋਂ ਬਾਹਰ ਕੱਢਣ ਦਾ ਸਪੂਫ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਰਾਹ ਦੇ ਝਗੜੇ ਵਿਚ ਦੋ ਧੜੇ ਆਪਸ ਵਿਚ ਭਿੜੇ, ਇੱਕ ਧਿਰ ਨੇ ਵਿਅਕਤੀ 'ਤੇ ਚੜਾਈ ਕਾਰ ਤਾਂ ਦੂਜੇ ਦਾ ਕੀਤਾ ਕੁੱਟਾਪਾ, ਵੀਡੀਓ ਵਾਇਰਲ
ਏਬੀਪੀ ਸਾਂਝਾ
Updated at:
18 Dec 2020 05:46 PM (IST)
ਮਾਈਨਿੰਗ ਜ਼ੋਨਾਂ ਵਿਚ ਲੜਾਈ-ਝਗੜੇ ਆਮ ਗੱਲ ਹੋ ਗਈ ਹੈ। ਹਾਲਾਂਕਿ, ਇਹ ਲੋਕ ਨਿਯਮਾਂ ਦੀ ਉਲੰਘਣਾ ਕਰਕੇ ਕੰਮ ਕਰ ਰਹੇ ਹਨ। ਇਸਦੇ ਬਾਵਜੂਦ ਆਪਸ ਵਿੱਚ ਝਗੜਾ ਕਰਦੇ ਹਨ।
- - - - - - - - - Advertisement - - - - - - - - -