Viral Video: ਡੋਨਾਲਡ ਟਰੰਪ ਨੂੰ ਓਵਲ ਦਫਤਰ ਤੋਂ ਬਾਹਰ ਕੱਢਣ ਦਾ ਸਪੂਫ, ਸੋਸ਼ਲ ਮੀਡੀਆ 'ਤੇ ਹੋ ਰਿਹਾ ਵਾਇਰਲ
ਏਬੀਪੀ ਸਾਂਝਾ | 18 Dec 2020 05:29 PM (IST)
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਚੋਣਾਂ ਵਿੱਚ ਆਪਣੀ ਹਾਰ ਨੂੰ ਸਵੀਕਾਰ ਨਾ ਕਰਨ ਕਰਕੇ ਲੋਕ ਟਵਿੱਟਰ ‘ਤੇ ਮਜ਼ਾਕ ਉੱਡਾ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਵਾਸ਼ਿੰਗਟਨ: ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਡੋਨਾਲਡ ਟਰੰਪ ਨੂੰ ਕੁਝ ਲੋਕ ਓਵਲ ਦਫਤਰ ਚੋਂ ਬਾਹਰ ਕੱਢਦੇ ਹੋਏ ਨਜ਼ਰ ਆ ਰਹੇ ਹਨ। ਹਾਲਾਂਕਿ ਇਹ ਵੀਡੀਓ ਪੂਰੀ ਤਰ੍ਹਾਂ ਐਡੀਟਿਡ ਹੈ, ਪਰ ਲੋਕ ਟਵਿੱਟਰ 'ਤੇ ਪੂਰਾ ਇਸ ਦਾ ਪੂਰਾ ਮਜ਼ਾ ਲੈ ਰਹੇ ਹਨ। ਟਵਿੱਟਰ 'ਤੇ ਲੋਕ ਟਰੰਪ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਬਾਇਡੇਨ 20 ਜਨਵਰੀ ਨੂੰ ਅਹੁਦੇ ਦੀ ਸਹੁੰ ਚੁੱਕਣਗੇ ਦਰਅਸਲ, ਇਸ ਵੀਡੀਓ ਨੂੰ ਟਵਿੱਟਰ 'ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤਕ ਤਕਰੀਬਨ 6 ਮਿਲੀਅਨ ਲੋਕ ਵੇਖ ਚੁੱਕੇ ਹਨ। ਇਸ ਦੇ ਨਾਲ ਹੀ 19 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਵੀਡੀਓ ਨੂੰ ਰੀਟਵੀਟ ਕੀਤਾ ਹੈ। ਇੱਕ ਯੂਜ਼ਰ ਨੇ ਇਸ ਨੂੰ ਰਿਵੀਟ ਕਰਦੇ ਹੋਏ ਲਿਖਿਆ, "ਮੈਂ ਪਿਛਲੇ 4 ਸਾਲਾਂ ਵਿਚ ਇੰਨਾ ਨਹੀਂ ਹੱਸਿਆ ਜਿੰਨਾ ਮੈਂ ਇਸ ਵੀਡੀਓ ਨੂੰ ਵੇਖ ਕੇ ਹੱਸਿਆ ਹਾਂ।" ਇੱਕ ਹੋਰ ਉਪਭੋਗਤਾ ਨੇ ਵੀਡੀਓ ਨੂੰ ਰੀਟਵੀਟ ਕਰਦਿਆਂ ਲਿਖਿਆ, "ਪਹਿਲਾਂ ਕਦੇ ਵੀ ਟਵਿੱਟਰ 'ਤੇ ਇਸ ਤੋਂ ਵਧੀਆ ਚੀਜ਼ ਨਹੀਂ ਵੇਖੀ ਗਈ।" ਇੱਕ ਹੋਰ ਨੇ ਲਿਖਿਆ, "ਦੂਜੇ ਮੈਂਬਰਾਂ ਦੇ ਦਫਤਰ ਆਉਣ ਤੋਂ ਪਹਿਲਾਂ ਇਸ ਥਾਂ ਨੂੰ ਡਿਸਇੰਫੈਕਟ ਕੀਤਾ ਜਾਵੇ।" ਦੱਸ ਦਈਏ ਕਿ 20 ਜਨਵਰੀ ਨੂੰ ਨਵੇਂ ਚੁਣੇ ਗਏ ਰਾਸ਼ਟਰਪਤੀ ਬਾਇਡੇਨ ਆਪਣੇ ਅਹੁਦੇ ਦੀ ਸਹੁੰ ਲੈਣਗੇ। Chipko Mmovement: ਰੁੱਖਾਂ ਨੂੰ ਬਚਾਉਣ ਲਈ ਮੁੰਬਈ ’ਚ ‘ਚਿਪਕੋ ਅੰਦੋਲਨ’, ਵ੍ਹਟਸਐਪ ਗਰੁੱਪ ਰਾਹੀਂ ਮੁਹਿੰਮ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904