ਮੁੰਬਈ ਦੇ ਚੈਂਬੂਰ ਇਲਾਕੇ ਵਿੱਚ ‘ਮੈਟਰੋ ਟੂ ਬੀ’ ਦਾ ਕੰਮ ਚੱਲ ਰਿਹਾ ਹੈ; ਜਿਸ ਲਈ ਖੰਭੇ ਵੀ ਖੜ੍ਹੇ ਹੋ ਗਏ ਹਨ। ਇਸ ਦੇ ਬਾਵਜੂਦ ਸੜਕਾਂ ਕੱਢੇ ਲਗਪਗ 150 ਰੁੱਖਾਂ ਉੱਤੇ ਸਿਵਿਕ ਗਾਰਡਨ ਵਿਭਾਗ ਨੇ ਰੁੱਖਾਂ ਨੂੰ ਕੱਟਣ ਦਾ ਨੋਟਿਸ ਲਾ ਦਿੱਤਾ ਹੈ। ਚੈਂਬੂਰ ਸਿਟੀਜ਼ਨ ਫ਼ੋਰਮ ਨੇ ਵਿਰੋਧ ਕੀਤਾ ਹੈ।
ਇਸ ਫ਼ੋਰਮ ਦੇ ਬਾਨੀ ਮੈਂਬਰ ਐੱਸ ਬਾਲਾਕ੍ਰਿਸ਼ਨਨ ਮੁਤਾਬਕ ਲਗਭਗ 50 ਸਾਲਾਂ ਤੋਂ ਵੱਧ ਪੁਰਾਣੇ ਇਨ੍ਹਾਂ ਰੁੱਖਾਂ ਕਾਰਣ ਮੈਟਰੋ ਪ੍ਰੋਜੈਕਟ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਔਕੜ ਪੇਸ਼ ਨਹੀਂ ਆ ਰਹੀ ਪਰ ਫਿਰ ਵੀ ਉਨ੍ਹਾਂ ਨੂੰ ਵੱਢਣ ਦੇ ਨੋਟਿਸ ਲਾ ਦਿੱਤੇ ਗਏ ਹਨ; ਜੋ ਵਾਤਾਵਰਣ ਲਈ ਬਹੁਤ ਨੁਕਸਾਨਦੇਹ ਹੈ।
ਟ੍ਰਿਪਲ ਜੰਪਰ ਅਰਪਿੰਦਰ ਸਿੰਘ ਨੇ ਦਿੱਤੀ ABP Sanjha Relaunch ਦੀ ਵਧਾਈ
ਫ਼ੋਰਮ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਰੁੱਖ ਵੱਢਣ ਦੇ ਇਹ ਫ਼ੈਸਲਾ ਵਾਪਸ ਨਾ ਲਿਆ ਗਿਆ, ਤਾਂ ਚੈਂਬੂਰ ਸਿਟੀਜ਼ਨ ਫ਼ੋਰਮ ‘ਚਿਪਕੋ ਅੰਦੋਲਨ’ ਦੀ ਤਰਜ਼ ਉੱਤੇ ਅੰਦੋਲਨ ਲਈ ਸੜਕਾਂ ਉੱਤੇ ਉੱਤਰੇਗਾ। ਇਸ ਲਈ ਇਸ ਫ਼ੋਰਮ ਵੱਲੋਂ ਇੱਕ ਵ੍ਹਟਸਐਪ ਗਰੁੱਪ ਬਣਾ ਕੇ ਇੱਕ ਮੁਹਿੰਮ ਵੀ ਵਿੱਢੀ ਗਈ ਹੈ। ਜਿਸ ਵਿੱਚ ਲਗਾਤਾਰ ਲੋਕ ਜੁੜ ਰਹੇ ਹਨ। ਹੁਣ ਵੇਖਣਾ ਇਹ ਹੈ ਕਿ ਸਿਵਿਕ ਗਾਰਡਨ ਵਿਭਾਗ ਕੀ ਫ਼ੈਸਲਾ ਲੈਂਦਾ ਹੈ।
ਉਂਝ ਇਸ ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਰੁੱਖਾਂ ਉੱਥੋਂ ਟ੍ਰਾਂਸਫ਼ਰ ਕੀਤਾ ਜਾਵੇਗਾ ਪਰ ਫ਼ੋਰਮ ਦੇ ਮੈਂਬਰਾਂ ਅਨੁਸਾਰ ਇਹ ਰੁੱਖ ਇੰਨੇ ਵੱਡੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਟ੍ਰਾਂਸਫ਼ਰ ਕਰਨਾ ਔਖਾ ਹੈ।
ਮੁੰਬਈ ’ਚ ਮੈਟਰੋ ਦੇ ਪ੍ਰੋਜੈਕਟ ਨੂੰ ਲੈ ਕੇ ਇੱਥੋਂ ਦੇ ਵਾਤਾਵਰਣ ਪ੍ਰੇਮੀ ਲਗਾਤਾਰ ਰੁੱਖਾਂ ਨੂੰ ਵੱਢਣ ਦਾ ਵਿਰੋਧ ਕਰ ਰਹੇ ਹਨ। ਇਸੇ ਲਈ ਠਾਕਰੇ ਸਰਕਾਰ ਨੇ ਆਰਏ ਜੰਗਲ ਵਿੱਚ ਬਣਨ ਵਾਲੇ ਮੈਟਰੋ ਕਾਰਸ਼ੈੱਡ ਨੂੰ ਹਟਾ ਕੇ ਕੰਜੂਰ ਮਾਰਗ ਉੱਤੇ ਲਿਜਾਣ ਦਾ ਫ਼ੈਸਲਾ ਲੈਣਾ ਪਿਆ, ਜਿਸ ਉੱਤੇ ਅਦਾਲਤ ਨੇ ਰੋਕ ਲਾ ਦਿੱਤੀ ਹੈ।
ਕੀ ਤੁਸੀਂ ਆਪਣਾ ਪਰਿਵਾਰ ਵਧਾਉਣਾ ਚਾਹੁੰਦੇ ਹੋ? ਗਰਭ ਧਾਰਨ ਦੀ ਸੰਭਾਵਨਾ ਵਧਾਉਣ ਲਈ ਇਹ ਖ਼ੁਰਾਕ ਹੋ ਸਕਦੀ ਸਹਾਇਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Chipko Mmovement: ਰੁੱਖਾਂ ਨੂੰ ਬਚਾਉਣ ਲਈ ਮੁੰਬਈ ’ਚ ‘ਚਿਪਕੋ ਅੰਦੋਲਨ’, ਵ੍ਹਟਸਐਪ ਗਰੁੱਪ ਰਾਹੀਂ ਮੁਹਿੰਮ
ਏਬੀਪੀ ਸਾਂਝਾ
Updated at:
18 Dec 2020 05:16 PM (IST)
ਵਿਭਾਗ ਨੇ ਭਰੋਸਾ ਦਿੱਤਾ ਹੈ ਕਿ ਇਨ੍ਹਾਂ ਰੁੱਖਾਂ ਉੱਥੋਂ ਟ੍ਰਾਂਸਫ਼ਰ ਕੀਤਾ ਜਾਵੇਗਾ ਪਰ ਫ਼ੋਰਮ ਦੇ ਮੈਂਬਰਾਂ ਅਨੁਸਾਰ ਇਹ ਰੁੱਖ ਇੰਨੇ ਵੱਡੇ ਹੋ ਚੁੱਕੇ ਹਨ ਕਿ ਉਨ੍ਹਾਂ ਨੂੰ ਟ੍ਰਾਂਸਫ਼ਰ ਕਰਨਾ ਔਖਾ ਹੈ।
- - - - - - - - - Advertisement - - - - - - - - -