ਨਵੀਂ ਦਿੱਲੀ: ਦੇਸ਼ ਵਿੱਚ ਕਿਸਾਨੀ ਲਹਿਰ ਜ਼ੋਰ ਫੜ ਰਹੀ ਹੈ। ਕਿਸਾਨੀ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅੰਦੋਲਨਕਾਰੀਆਂ ਬਾਰੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ। ਪ੍ਰਦਰਸ਼ਨ ਕਰ ਰਹੇ ਲੋਕਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਤੇ ਉਨ੍ਹਾਂ 'ਤੇ ਗੱਦਾਰ ਹੋਣ ਦਾ ਇਲਜ਼ਾਮ ਲਾਇਆ ਜਾ ਰਿਹਾ ਹੈ ਪਰ ਇੱਥੇ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਨ੍ਹਾਂ ਤਸਵੀਰਾਂ ਦੀ ਸੱਚਾਈ ਕੀ ਹੈ।


ਤਸਵੀਰ- 1

ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕੁਝ ਲੋਕ ਤਿਰੰਗੇ ਦਾ ਅਪਮਾਨ ਕਰਦੇ ਨਜ਼ਰ ਆ ਰਹੇ ਹਨ। ਤਸਵੀਰ ਵਿੱਚ ਇੱਕ ਸਰਦਾਰ ਆਪਣੀ ਜੁੱਤੀ ਤਿਰੰਗੇ 'ਤੇ ਰੱਖ ਕੇ ਬੈਠਾ ਹੈ ਤੇ ਦੂਜਾ ਸਰਦਾਰ ਤਿਰੰਗੇ 'ਤੇ ਖੜ੍ਹਾ ਹੈ। ਬਹੁਤ ਸਾਰੇ ਲੋਕ ਉਨ੍ਹਾਂ ਦੇ ਪਿੱਛੇ ਇੱਕ ਝੰਡਾ ਲੈ ਕੇ ਖੜ੍ਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਇੱਕ ਵਿਅਕਤੀ ਨੇ ਲਿਖਿਆ, “ਇਹ ਕਿਹੋ ਜਿਹਾ ਵਿਰੋਧ ਹੈ? ਪਹਿਲਾਂ ਉਹ ਮੋਦੀ ਵਿਰੋਧੀ ਸੀ, ਫਿਰ ਹਿੰਦੂ ਵਿਰੋਧੀ ਤੇ ਹੁਣ ਸਾਡੇ ਰਾਸ਼ਟਰੀ ਝੰਡੇ ‘ਤੇ ਖੜ੍ਹੇ ਹਨ। ਉਨ੍ਹਾਂ ਨੇ ਆਪਣੀਆਂ ਜੁੱਤੀਆਂ ਨਾਲ ਰਾਸ਼ਟਰੀ ਝੰਡਾ ਨੂੰ ਕੁੱਟਿਆ। ਯੂਪੀ ਦੇ ਲੋਕ ਜਾਗ ਜਾਓ। ਉਹ ਕਿਸਾਨ ਨਹੀਂ ਸਗੋਂ ਖਾਲਿਸਤਾਨੀ ਤੇ ਪਾਕਿਸਤਾਨੀ ਹਨ।”



ਜਦੋਂ ਅਸੀਂ ਕੀਵਰਡਸ ਨਾਲ ਖੋਜ ਕੀਤੀ, ਤਾਂ ਅਸੀਂ ਪਾਇਆ ਕਿ ਇਸ ਤਸਵੀਰ ਦਾ ਕਿਸਾਨ ਅੰਦੋਲਨ ਨਾਲ ਕੋਈ ਸਬੰਧ ਨਹੀਂ। ਇਹ ਤਸਵੀਰ ਸਾਲ 2013 ਦੀ ਹੈ, ਜਦੋਂ ਕੁਝ ਸਿੱਖ ਸੰਗਠਨ ਦੇ ਲੋਕਾਂ ਨੇ ਕੈਲੀਫੋਰਨੀਆ ਵਿੱਚ ਭਾਰਤ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ। ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਵੀਡੀਓ ਵੀ ਮਿਲੀ ਹੈ, ਜਿਸ ਨੂੰ ਯੂਟਿਊਬ ‘ਤੇ 19 ਅਗਸਤ 2013 ਨੂੰ ਅਪਲੋਡ ਕੀਤਾ ਗਿਆ ਸੀ।

ਫੋਟੋ -2

ਅਜਿਹੀਆਂ ਕਈ ਤਸਵੀਰਾਂ ਕਿਸਾਨਾਂ ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇੱਕ ਹੋਰ ਤਸਵੀਰ 'ਚ ਇੱਕ ਸਿੱਖ ਬਜ਼ੁਰਗ ਤਿਰੰਗੇ ਨੂੰ ਜੁੱਤੀ ਦਿਖਾਉਂਦਾ ਨਜ਼ਰ ਆ ਰਿਹਾ ਹੈ। ਇਸ ਤਸਵੀਰ ਦੇ ਕੈਪਸ਼ਨ ਵਿੱਚ ਲਿਖਿਆ ਹੈ, “ਕੀ ਭਾਰਤ ਨੂੰ ਇਨ੍ਹਾਂ ਕਿਸਾਨਾਂ 'ਤੇ ਮਾਣ ਹੈ। ਅਜਿਹਾ ਲੱਗਦਾ ਹੈ ਜਿਵੇਂ ਵਿਦੇਸ਼ੀ ਅੱਤਵਾਦੀ ਕਿਸਾਨਾਂ ਦੀ ਆੜ ਵਿਚ ਦੇਸ਼ ਵਿੱਚ ਦਾਖਲ ਹੋਏ ਹਨ। ਸਾਡੇ ਆਪਣੇ ਦੇਸ਼ ਦੇ ਝੰਡੇ ਦੀ ਅਜਿਹੀ ਬੇਇੱਜ਼ਤੀ ਸਾਡੇ ਰਾਸ਼ਟਰੀ ਝੰਡੇ ਦਾ ਅਪਮਾਨ ਕਰਨਾ ਹੀ ਕਿਸਾਨ ਅੰਦੋਲਨ ਹੈ। ਅਸੀਂ ਅਜਿਹੇ ਕਿਸਾਨ ਅੰਦੋਲਨ ਤੋਂ ਹੈਰਾਨ ਹਾਂ।”



ਪਰ ਇਸ ਤਸਵੀਰ ਦੀ ਸੱਚਾਈ ਵੀ ਕੁਝ ਹੋਰ ਹੈ ਖੋਜ ਕਰਨ 'ਤੇ ਸਾਨੂੰ ਇੱਕ ਬਲਾਗ ਮਿਲਿਆ ਜਿਸ ਦਾ ਨਾਂ 'ਦਲ ਖਾਲਸਾ ਯੂਕੇ' ਹੈ। ਇੱਥੋਂ ਦੀਆਂ ਫੋਟੋਆਂ ਵਿੱਚ ਸਿੱਖ ਕੌਮ ਦੇ ਕੁਝ ਲੋਕ ਤਿਰੰਗੇ ਝੰਡੇ ਦੀ ਬੇਇੱਜ਼ਤੀ ਕਰਦੇ ਦਿਖਾਈ ਦਿੱਤੇ। ਖਾਸ ਗੱਲ ਇਹ ਹੈ ਕਿ ਇਹ ਬਲਾਗ 17 ਅਗਸਤ 2013 ਨੂੰ ਪ੍ਰਕਾਸ਼ਤ ਹੋਇਆ। ਜਦੋਂ ਭਾਰਤ 'ਤੇ ਅਤਿਆਚਾਰ ਦਾ ਦੋਸ਼ ਲਾਉਂਦੇ ਹੋਏ ਕੁਝ ਸਿੱਖ ਤੇ ਘੱਟ ਗਿਣਤੀਆਂ ਨੇ ਲੰਡਨ ਵਿੱਚ ਪ੍ਰਦਰਸ਼ਨ ਕੀਤਾ। ਇਹ ਵਾਇਰਲ ਤਸਵੀਰ ਇਸ ਵਿਰੋਧ ਪ੍ਰਦਰਸ਼ਨ ਦੀ ਹੈ।

ਕਿਸਾਨ ਅੰਦੋਲਨ ਲਈ ਜਾਨ ਦੇਣ ਵਾਲੇ ਬਾਬਾ ਰਾਮ ਸਿੰਘ ਨੂੰ ਹਜ਼ਾਰਾਂ ਲੋਕਾਂ ਨੇ ਦਿੱਤੀ ਅੰਤਿਮ ਵਿਦਾਈ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904