ਕੀ ਤੁਸੀਂ ਬੱਚੇ ਦਾ ਸੁਫ਼ਨਾ ਸਾਕਾਰ ਕਰਨਾ ਚਾਹ ਰਹੇ ਹੋ। ਜਦੋਂ ਤੁਸੀਂ ਬੱਚੇ ਬਾਰੇ ਕੋਈ ਯੋਜਨਾਬੰਦੀ ਉਲੀਕਦੇ ਹੋ, ਤਾਂ ਬਹੁਤ ਸਾਰੀਆਂ ਤਬਦੀਲੀਆਂ ਕਰਨੀਆਂ ਪੈਂਦੀਆਂ ਹਨ। ਇਸ ਲਈ ਵਿਗਿਆਨ ਨੇ ਸਿੱਧ ਕੀਤਾ ਹੈ ਕਿ ਤੁਹਾਨੂੰ ਆਪਣੀ ਖ਼ੁਰਾਕ ਪ੍ਰਤੀ ਕੁਝ ਵਧੇਰੇ ਸੁਚੇਤ ਹੋਣਾ ਪੈਂਦਾ ਹੈ।

ਤੁਹਾਡੇ ਖਾਣ-ਪੀਣ ਦਾ ਅਸਰ ਤੁਹਾਡੀ ਪ੍ਰਜਣਨ ਸਮਰੱਥਾ ਦੇ ਪੱਧਰ ਉੱਤੇ ਵੀ ਪੈਂਦਾ ਹੈ। ਇਸੇ ਲਈ ਮਰਦ ਅਤੇ ਔਰਤ ਦੋਵਾਂ ਨੂੰ ਵੱਧ ਪ੍ਰੋਟੀਨ, ਘੱਟ ਚਰਬੀ ਤੇ ਕਾਰਬੋਹਈਡ੍ਰੇਟ ਵਾਲੀ ਖ਼ੁਰਾਕ ਦਾ ਲਾਭ ਲੈਣਾ ਚਾਹੀਦਾ ਹੈ।

ਪੌਦਿਆਂ ਉੱਤੇ ਆਧਾਰਤ ਖ਼ੁਰਾਕ ਤੋਂ ਪ੍ਰਾਪਤ ਪ੍ਰੋਟੀਨ ਪ੍ਰਜਣਨ ਸਮਰੱਥਾ ਤੇ ਐਸਟ੍ਰੋਜਨ ਲੈਵਲ ਨੂੰ ਵਧਾ ਸਕਦਾ ਹੈ। ਬੀਨਜ਼ ਦੀ ਵਧੀਆ ਮਾਤਰਾ, ਦਾਲਾਂ ਤੇ ਟੋਫ਼ੂ ਕੁਦਰਤੀ ਪ੍ਰੋਟੀਨ ਦੇ ਸ਼ਾਨਦਾਰ ਸਰੋਤ ਹੁੰਦੇ ਹਨ। ਇਸ ਲਈ ਆਪਣੀ ਖ਼ੁਰਾਕ ਵਿੱਚ ਉਹ ਜ਼ਰੂਰ ਸ਼ਾਮਲ ਕਰੋ।

ਖੋਜਕਾਰਾਂ ਦਾ ਕਹਿਣਾ ਹੈ ਕਿ ਸੂਰਜਮੁਖੀ ਦੇ ਬੀਜ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਸ਼ੁਕਰਾਣੂਆਂ ਦੀ ਮਾਤਰਾ ਤੇ ਗਤੀਸ਼ੀਤਾ ਨੂੰ ਵਧਾਉਣ ’ਚ ਸ਼ਾਨਦਾਰ ਮੰਨੇ ਜਾਂਦੇ ਹਨ।

ਪੌਲੀਸਿਸਟਿਕ ਓਵਰੀ ਸਿੰਡ੍ਰੋਮ ਤੇ ਹਾਰਮੋਨਲ ਸਮੱਸਿਆਵਾਂ ਨਾਲ ਵੱਧ ਤੋਂ ਵੱਧ ਔਰਤਾਂ ਨੂੰ ਜੂਝਣਾ ਪੈਂਦਾ ਹੈ। ਦਾਲਚੀਨੀ ਦੀ ਥੋੜ੍ਹੀ ਮਾਤਰਾ ਵੀ ਇਸ ਅੰਤਰ ਨੂੰ ਪ੍ਰਗਟਾ ਸਕਦਾ ਹੈ। ਇਹ ਔਰਤ ਦੀ ਮਾਹਵਾਰੀ ਨੂੰ ਠੀਕ ਕਰਦਾ ਹੈ। ਓਵਰੀ ’ਚ ਆਂਡਾ ਜਾਰੀ ਹੋਣ ’ਤੇ ਉਹ ਸ਼ੁਕਰਾਣੂ ਨਾਲ ਫ਼ਰਟੀਲਾਈਜ਼ ਵੀ ਹੋ ਸਕਦਾ ਹੈ।

ਡੇਅਰੀ ਦੇ ਸਰੋਤਾਂ ਕ੍ਰੀਮ, ਦਹੀਂ, ਮੱਖਣ ਨਾਲ ਭਰਪੂਰ ਸੈਚੁਰੇਟਡ ਫ਼ੈਟ ਹੁੰਦਾ ਹੈ। ਸਰੀਰ ਨੂੰ ਹੋਣ ਵਾਲੀ ਮਿਨਰਲ ਜਾਂ ਵਿਟਾਮਿਨ ਦੀ ਕਮੀ ਨੂੰ ਨਜ਼ਰਅੰਦਾਜ਼ ਨਾ ਕਰੋ। ਵਿਟਾਮਿਨ ਬੀ-12 ਤੇ ਇੱਕ ਪੌਸ਼ਟਿਕ ਖ਼ੁਰਾਕ ਨਾਲ ਸਾਰੇ ਅੰਗਾਂ ਦੀ ਦੇਖਭਾਲ ਹੋ ਸਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904