ਨਿਉਯਾਰਕ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡੇਨ ਦੇ ਨੇੜਲੇ ਸਲਾਹਕਾਰਾਂ 'ਚ ਸ਼ਾਮਲ ਸੈਡ੍ਰਿਕ ਰਿਚਮੰਡ ਕੋਰੋਨਾ ਨਾਲ ਸੰਕਰਮਿਤ ਹੋ ਗਏ ਹਨ। ਬਾਇਡੇਨ ਦੀ ਟੀਮ ਨੇ ਇਹ ਜਾਣਕਾਰੀ ਦਿੱਤੀ।
ਬਾਇਡੇਨ ਦੀ ਟੀਮ ਦੇ ਬੁਲਾਰੇ ਕੇਟ ਬੈਡਿੰਗਫੀਲਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੂਈਸਿਆਨਾ ਤੋਂ ਸੈਡ੍ਰਿਕ ਰਿਚਮੰਡ ਮੁਹਿੰਮ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਅਟਲਾਂਟਾ ਗਏ ਸੀ, ਜਿੱਥੇ ਪਹੁੰਚਣ ਤੋਂ ਦੋ ਦਿਨ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਕੋਰੋਨਾ ਪੌਜ਼ੇਟਿਵ ਦੀ ਪੁਸ਼ਟੀ ਹੋਈ।
ਬਾਇਡੇਨ ਦੀ ਵੀ ਹੋਈ ਕੋਵਿਡ-19 ਜਾਂਚ
ਦੱਸ ਦਈਏ ਕਿ ਰਿਚਮੰਡ ਬਾਇਡਨ ਪ੍ਰਸ਼ਾਸਨ ਵਿੱਚ ਸੀਨੀਅਰ ਸਲਾਹਕਾਰ ਵਜੋਂ ਸ਼ਾਮਲ ਹੋਣ ਲਈ ਕਾਂਗਰਸ ਤੋਂ ਅਸਤੀਫਾ ਦੇਣ ਜਾ ਰਹੇ ਹਨ। ਬੈਡਿੰਗਫੀਲਡ ਨੇ ਕਿਹਾ ਕਿ ਰਿਚਮੰਡ ਬਾਇਡੇਨ ਦੇ ਸੰਪਰਕ ਵਿੱਚ ਨਹੀਂ ਆਇਆ ਸੀ ਤੇ ਬਾਇਡੇਨ ਦੀ ਵੀਰਵਾਰ ਨੂੰ ਕੋਵਿਡ-19 ਜਾਂਚ ਕੀਤੀ ਗਈ ਸੀ ਜਿਸ ਤੋਂ ਪਤਾ ਚੱਲਦਾ ਸੀ ਕਿ ਉਨ੍ਹਾਂ ਨੂੰ ਕੋਰੋਨਾ ਨਹੀਂ ਸੀ।
ਪ੍ਰਧਾਨ ਮੰਤਰੀ ਦੇ ਦਫਤਰ ਦੀ OLX 'ਤੇ ਸੇਲ, ਸਾਢੇ 7 ਕਰੋੜ ਪਾਇਆ ਮੁੱਲ, ਫੋਟੋ ਵਾਇਰਲ ਹੋਣ ਮਗਰੋਂ ਹੰਗਾਮਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਾਇਡੇਨ ਦੇ ਕਰੀਬੀ ਨੂੰ ਕੋਰੋਨਾ
ਏਬੀਪੀ ਸਾਂਝਾ
Updated at:
18 Dec 2020 12:59 PM (IST)
ਬਾਇਡੇਨ ਦੀ ਟੀਮ ਦੇ ਬੁਲਾਰੇ ਕੇਟ ਬੈਡਿੰਗਫੀਲਡ ਨੇ ਇੱਕ ਬਿਆਨ ਵਿੱਚ ਕਿਹਾ ਕਿ ਲੂਸੀਆਨਾ ਤੋਂ ਸੈਡ੍ਰਿਕ ਰਿਚਮੰਡ ਮੁਹਿੰਮ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਅਟਲਾਂਟਾ ਗਏ ਸੀ, ਜਿੱਥੇ ਪਹੁੰਚਣ ਤੋਂ ਦੋ ਦਿਨ ਬਾਅਦ ਵੀਰਵਾਰ ਨੂੰ ਉਨ੍ਹਾਂ ਨੂੰ ਕੋਰੋਨਾ ਪੌਜ਼ੇਟਿਵ ਦੀ ਪੁਸ਼ਟੀ ਹੋਈ।
- - - - - - - - - Advertisement - - - - - - - - -