ਨਵੀਂ ਦਿੱਲੀ: ਸਾਲ 2020 ਪੂਰੀ ਦੁਨੀਆਂ ਲਈ ਜਿਵੇਂ ਦਾ ਵੀ ਰਿਹਾ ਹੋਵੇ ਪਰ ਅਮਰੀਕਾ ਦੀ ਜਿਆਨਾ ਡਿ ਏਂਜੇਲੋ ਲਈ ਕਾਫੀ ਫਾਇਦੇਮੰਦ ਰਿਹਾ। ਦਰਅਸਲ ਅਮਰੀਕਾ ਚ ਇਕ ਸ਼ਖ਼ਸ ਨੇ ਕ੍ਰਿਸਮਿਸ ਨੂੰ ਦੇਖਦਿਆਂ ਅਜਿਹੀ ਟਿਪ ਦਿੱਤੀ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਕਹਾਣੀ ਅਮਰੀਕਾ 'ਚ ਮੌਜੂਦ ਇਟਾਲੀਅਨ ਰੈਸਟੋਰੈਂਟ ਏਂਥਨੀ ਏਟ ਪੌਕਸਾਨ ਦੀ ਹੈ। ਇਸ ਰੈਸਟੋਰੈਂਟ ਨੇ ਫੇਸਬੁੱਕ 'ਤੇ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ 'ਚ ਇਕ ਗਾਹਕ ਦੀ ਬਿੱਲ ਰਸੀਦ ਦੇਖੀ ਜਾ ਸਕਦੀ ਹੈ।

ਬਿੱਲ 'ਚ ਕੀ ਹੈ ਖ਼ਾਸ

ਇਸ ਸ਼ਖਸ ਨੇ 205 ਡਾਲਰਸ ਯਾਨੀ 15 ਹਜ਼ਾਰ ਦੇ ਬਿੱਲ 'ਤੇ 5000 ਡਾਲਰ ਦੀ ਟਿਪ ਦੇ ਦਿੱਤੀ। ਏਬੀਸੀ ਵੈਬਸਾਈਟ ਦੀ ਰਿਪੋਰਟ ਦੇ ਮੁਤਾਬਕ ਇਹ ਟਿਪ ਜਿਆਨਾ ਡਿ ਏਂਜੇਲੋ ਨੂੰ ਦਿੱਤੀ ਗਈ ਸੀ। ਜੋ ਇਕ ਵੇਟਰ ਦੇ ਤੌਰ 'ਤੇ ਇਸ ਰੈਸਟੋਰੈਂਟ 'ਚ ਕੰਮ ਕਰਦੀ ਹੈ। ਇਸ ਬਿੱਲ ਦੀ ਕਾਪੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।


ਟਿਪ ਮਿਲਣ ਤੋਂ ਬਾਅਦ ਏਬੀਸੀ ਵੈਬਸਾਈਟ ਨੂੰ ਦਿੱਤੇ ਇੰਟਰਵਿਊ 'ਚ ਜਿਆਨਾ ਡਿ ਏਂਜੇਲੋ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੈਂ ਤਾਂ ਕਿਸੇ ਵੀ ਟਿਪ ਨਾਲ ਖੁਸ਼ ਸੀ। ਪਰ ਜਦੋਂ ਉਨ੍ਹਾਂ 5000 ਡਾਲਰ ਕਿਹਾ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੀ ਪੜ੍ਹਾਈ ਪੂਰੀ ਕਰਨ ਦੀ ਕੋਸ਼ਿਸ਼ ਕਰੇਗੀ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ