ਨਵੀਂ ਦਿੱਲੀ: ਪੁਲਵਾਮਾ ਹਮਲੇ ਸਬੰਧੀ ਕਾਂਗਰਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ 'ਤੇ ਵੱਡਾ ਸ਼ਬਦੀ ਹਮਲਾ ਕੀਤਾ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਹੈ ਕਿ ਜਿਸ ਸਮੇਂ ਦੇਸ਼ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਗ਼ਮ ਵਿੱਚ ਡੁੱਬਿਆ ਹੋਇਆ ਸੀ, ਉਦੋਂ ਪ੍ਰਧਾਨ ਮੰਤਰੀ ਆਪਣੇ ਪ੍ਰਚਾਰ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ।




ਕਾਂਗਰਸ ਨੇ ਦੋਸ਼ ਲਾਇਆ ਕਿ ਜਦ ਦੇਸ਼ ਸ਼ਹੀਦਾਂ ਦੇ ਮਾਸ ਦੇ ਲੋਥੜੇ ਚੁਗ ਰਿਹਾ ਸੀ ਤਾਂ ਉਦੋਂ ਮੋਦੀ ਕਿਸ਼ਤੀ ਦੀ ਸੈਰ ਕਰ ਰਹੇ ਸਨ। ਕਾਂਗਰਸ ਬੁਲਾਰੇ ਨੇ ਕਿਹਾ ਕਿ ਸੰਕਟ ਦੀ ਘੜੀ ਵਿੱਚ ਕਾਂਗਰਸ ਤੇ ਪੂਰਾ ਦੇਸ਼ ਫ਼ੌਜ ਤੇ ਸ਼ਹੀਦਾਂ ਨਾਲ ਖੜ੍ਹਾ ਹੈ। ਸੁਰਜੇਵਾਲਾ ਨੇ ਕਿਹਾ ਕਿ ਇਹ ਵਕਿਆ ਹੀ 14 ਫਰਵਰੀ ਨੂੰ ਅੱਤਵਾਦੀ ਹਮਲਾ ਹੋਇਆ ਸੀ ਤੇ ਪੂਰਾ ਦੇਸ਼ ਸਦਮੇ ਨਾਲ ਜੂਝ ਰਿਹਾ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਰਾਮਨਗਰ ਨੈਨੀਤਾਲ ਵਿੱਚ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਕਿ ਮੋਦੀ ਡਿਸਕਵਰੀ ਚੈਨਲ ਦੇ ਮੁਖੀ ਤੇ ਉਨ੍ਹਾਂ ਦੀ ਕੈਮਰਾ ਟੀਮ ਨਾਲ ਆਪਣੇ ਪ੍ਰਚਾਰ-ਪ੍ਰਸਾਰ ਵਿੱਚ ਰੁੱਝੇ ਹੋਏ ਕਿਸ਼ਤੀ 'ਚ ਚੜ੍ਹ ਘੜਿਆਲਾਂ ਦਾ ਨਜ਼ਾਰਾ ਮਾਣ ਰਹੇ ਸਨ।

ਸਬੰਧਤ ਖ਼ਬਰ- ਪੁਲਵਾਮਾ ਹਮਲੇ ਮਗਰੋਂ ਕੇਂਦਰ ਸਰਕਾਰ ਦਾ ਵੱਡਾ ਫੈਸਲਾ

ਉਨ੍ਹਾਂ ਕਿਹਾ ਕਿ ਮੀਡੀਆ ਰਿਪੋਰਟਾਂ ਮੁਤਾਬਕ ਪੁਲਵਾਮਾ 'ਚ ਤਿੰਨ ਵੱਜ ਕੇ 10 ਮਿੰਟ 'ਤੇ ਹਮਲਾ ਹੋਇਆ ਤੇ ਛੇ ਵੱਜ ਕੇ 40 ਮਿੰਟ 'ਤੇ ਮੋਦੀ ਦਾ ਕਾਫਲਾ ਧਨਗੜ੍ਹੀ ਗੇਟ ਦੇ ਬਾਹਰ ਨਿੱਕਲਿਆ ਤਾਂ ਲੋਕਾਂ ਨੇ ਮੋਦੀ ਜ਼ਿੰਦਾਬਾਦ ਦੇ ਨਾਅਰੇ ਵੀ ਲਾਏ। ਸੁਰਜੇਵਾਲਾ ਨੇ ਕਿਹਾ ਕਿ ਜਦ ਦੇਸ਼ ਸ਼ਹੀਦਾਂ ਦੇ ਟੁਕੜੇ ਇਕੱਠੇ ਕਰ ਰਿਹਾ ਸੀ ਤਾਂ ਪ੍ਰਧਾਨ ਮੰਤਰੀ ਆਪਣੀ ਉਸਤਤ ਵਿੱਚ ਨਾਅਰੇ ਸੁਣ ਰਹੇ ਸੀ। ਉਨ੍ਹਾਂ ਇਹ ਵੀ ਕਿਹਾ ਕਿ ਜਦ ਸਾਰੇ ਦੇਸ਼ ਦੇ ਚੁੱਲ੍ਹੇ ਨਹੀਂ ਸੀ ਮਘੇ ਤਾਂ ਪੀਐਮ ਸੱਤ ਵੱਜ ਕੇ ਸੱਤ ਮਿੰਟ 'ਤੇ ਚਾਹ-ਨਾਸ਼ਤਾ ਛਕ ਰਹੇ ਸਨ। ਕਾਂਗਰਸ ਨੇ ਮੋਦੀ ਦੀਆਂ ਇਨ੍ਹਾਂ ਹਰਕਤਾਂ ਨੂੰ ਗ਼ੈਰ ਮਨੁੱਖੀ ਕਰਾਰ ਦਿੱਤਾ।

ਦੇਖੋ ਵੀਡੀਓ-