ਨਵੀਂ ਦਿੱਲੀ: ਕਾਂਗਰਸ ਨੇ ਨਰੇਂਦਰ ਮੋਦੀ ਸਰਕਾਰ 'ਤੇ ਨਾਗਰਿਕਾਂ ਦਾ ਨਿੱਜੀ ਡੇਟਾ ਵੇਚਣ ਦਾ ਇਲਜ਼ਾਮ ਲਾਇਆ ਹੈ। ਸ਼ੁੱਕਰਵਾਰ ਨੂੰ ਕਾਂਗਰਸ ਨੇ ਕਿਹਾ ਕਿ ਬੀਜੇਪੀ ਸ਼ਾਸਨ ਵਿੱਚ ਨਿੱਜਤਾ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਅਜਿਹਾ ਨਹੀਂ ਕਿ ਸਿਰਫ 'ਬਿਗ ਬ੍ਰਦਰ' ਵੇਖ ਰਹੇ ਹਨ ਬਲਕਿ ਉਨ੍ਹਾਂ ਦੇ ਕਰੀਬੀ ਦੋਸਤ ਵੀ ਨਜ਼ਰ ਰੱਖ ਰਹੇ ਹਨ।

ਸੁਰਜੇਵਾਲਾ ਨੇ ਟਵਿੱਟਰ 'ਤੇ ਕਿਹਾ ਕਿ ਬੀਜੇਪੀ ਸਰਕਾਰ ਦੇ ਤਹਿਤ ਨਾਗਰਿਕਾਂ ਦੀ ਨਿੱਜਤਾ 'ਤੇ ਗੰਭੀਰ ਵਾਰ ਹੋ ਰਿਹਾ ਹੈ। ਸਰਕਾਰ ਨੇ ਚੁੱਪਚਾਪ ਆਪਣੇ ਡ੍ਰਾਈਵਿੰਗ ਲਾਇਸੈਂਸ ਦਾ ਡੇਟਾ ਨਿੱਜੀ ਕੰਪਨੀਆਂ ਨੂੰ ਵੇਚ ਦਿੱਤਾ ਹੈ ਜੋ ਉਨ੍ਹਾਂ ਦੇ ਕਾਰੋਬਾਰੀ ਫਾਇਦਿਆਂ ਲਈ ਇਸ ਦਾ ਗ਼ਲਤ ਇਸਤੇਮਾਲ ਕਰ ਸਕਦੇ ਹਨ।



ਸੁਰਜੇਵਾਲਾ ਨੇ ਇਹ ਇਲਜ਼ਾਮ ਲਾਉਂਦਿਆਂ ਇੱਕ ਖ਼ਬਰ ਦਾ ਹਵਾਲਾ ਦਿੱਤਾ ਜਿਸ ਵਿੱਚ ਸਰਕਾਰ 'ਤੇ ਨਾਗਰਿਕਾਂ ਦੇ ਡੇਟਾ ਵੇਚਣ ਦਾ ਇਲਜ਼ਾਮ ਲਾਇਆ ਗਿਆ ਹੈ।