ਕਾਂਗਰਸ ਦੇ ਮੋਦੀ ਸਰਕਾਰ ਨੂੰ ਤਿੰਨ ਸਵਾਲ, ਪੁੱਛਿਆ ਕੋਈ 500 ਰੁਪਏ 'ਚ ਘਰ ਚਲਾ ਸਕਦਾ?
ਏਬੀਪੀ ਸਾਂਝਾ | 15 Sep 2020 02:17 PM (IST)
ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਕੇਂਦਰ ਸਰਕਾਰ ਕਈ ਮੁੱਦਿਆਂ 'ਤੇ ਸਦਨ ਵਿੱਚ ਮੋਦੀ ਸਰਕਾਰ ਨੂੰ ਘੇਰ ਰਹੀ ਹੈ। ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ, ਕੋਰੋਨਾ ਵਾਇਰਸ ਤੇ ਤਾਲਾਬੰਦੀ 'ਤੇ ਮੋਦੀ ਸਰਕਾਰ ਬੁਰੀ ਤਰ੍ਹਾਂ ਘਿਰ ਰਹੀ ਹੈ। ਅਜਿਹੀ ਸਥਿਤੀ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਫਿਰ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਤਿੰਨ ਅਹਿਮ ਪ੍ਰਸ਼ਨ ਪੁੱਛੇ ਹਨ।
ਨਵੀਂ ਦਿੱਲੀ: ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਕੇਂਦਰ ਸਰਕਾਰ ਕਈ ਮੁੱਦਿਆਂ 'ਤੇ ਸਦਨ ਵਿੱਚ ਮੋਦੀ ਸਰਕਾਰ ਨੂੰ ਘੇਰ ਰਹੀ ਹੈ। ਚੀਨ ਨਾਲ ਚੱਲ ਰਹੇ ਸਰਹੱਦੀ ਵਿਵਾਦ, ਕੋਰੋਨਾ ਵਾਇਰਸ ਤੇ ਤਾਲਾਬੰਦੀ 'ਤੇ ਮੋਦੀ ਸਰਕਾਰ ਬੁਰੀ ਤਰ੍ਹਾਂ ਘਿਰ ਰਹੀ ਹੈ। ਅਜਿਹੀ ਸਥਿਤੀ ਵਿੱਚ ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਫਿਰ ਕੇਂਦਰ ਵਿੱਚ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ ਤੇ ਤਿੰਨ ਅਹਿਮ ਪ੍ਰਸ਼ਨ ਪੁੱਛੇ ਹਨ। ਕਾਂਗਰਸ ਨੇ ਟਵਿੱਟਰ ਜ਼ਰੀਏ ਕੇਂਦਰ ਸਰਕਾਰ ਨੂੰ ਤਿੰਨ ਸਵਾਲ ਪੁੱਛੇ ਹਨ, ਜਿਸ ਤਹਿਤ ਪਹਿਲਾ ਸਵਾਲ ਪੁੱਛਿਆ ਗਿਆ ਹੈ ਕਿ ਕੀ ਇੱਕ ਘਰੇਲੂ ਔਰਤ ਸਿਰਫ 500 ਰੁਪਏ ਮਹੀਨੇ ਵਿੱਚ ਆਪਣਾ ਘਰ ਚਲਾ ਸਕਦੀ ਹੈ? ਦੂਸਰਾ ਸਵਾਲ ਪੁੱਛਿਆ ਗਿਆ ਕਿ ਕੀ ਸਾਡੇ ਪਰਵਾਸੀ ਪਰਿਵਾਰਾਂ ਦੀ ਭੁੱਖ ਹਰ ਮਹੀਨੇ ਸਿਰਫ 5 ਕਿਲੋ ਅਨਾਜ ਨਾਲ ਸ਼ਾਂਤ ਕੀਤੀ ਜਾ ਸਕਦੀ ਹੈ? ਸਾਡੇ ਅਪਾਹਜਾਂ, ਵਿਧਵਾਵਾਂ ਤੇ ਬਜ਼ੁਰਗਾਂ ਨੂੰ ਸਹਾਰਾ ਦੇਣ ਲਈ ਸਿਰਫ 1000 ਰੁਪਏ ਦੀ ਰਾਸ਼ੀ ਕਾਫ਼ੀ ਹੈ? ਕਾਂਗਰਸ ਨੇ ਕੇਂਦਰ ਸਰਕਾਰ ਨੂੰ ਸਿੱਧਾ ਪ੍ਰਸ਼ਨ ਪੁੱਛਿਆ ਹੈ ਕਿ ਸਰਕਾਰ ਇਸ ਮਹਾਮਾਰੀ ਦੌਰਾਨ ਟੋਕਨ ਪ੍ਰਕਿਰਿਆ ਨੂੰ ਕਿਉਂ ਅਪਣਾ ਰਹੀ ਹੈ।