ਕਾਂਗਰਸ ਦੇ ਮੁੱਖ ਸਕੱਤਰ ਜਯੋਤੀਰਾਦਿੱਤਿਆ ਸਿੰਧੀਆ, ਸਾਬਕਾ ਸੰਸਦ ਮੈਂਬਰ ਦੀਪੇਂਦਰ ਹੁੱਡਾ, ਸਾਬਕਾ ਸੰਸਦ ਮੈਂਬਰ ਜਯੋਤੀ ਮਿਰਧਾ ਤੇ ਕਈ ਕਾਂਗਰਸੀ ਨੇਤਾਵਾਂ ਨੇ ਆਰਟੀਕਲ 370 ਦੇ ਮੁੱਦੇ 'ਤੇ ਸਰਕਾਰ ਦਾ ਸਮਰਥਨ ਕਰ ਦਿੱਤਾ ਸੀ। ਜਦਕਿ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਤੇ ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਸਰਕਾਰ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਸਨ।
ਪਾਰਟੀ ਦੇ ਅੰਦਰ ਵੱਖ-ਵੱਖ ਵਿਚਾਰ ਦੇਖ ਕਾਂਗਰਸ ਵਰਕਿੰਗ ਕਮੇਟੀ ਨੇ ਬੈਠਕ ਸੱਦੀ ਸੀ, ਜੋ ਤਿੰਨ ਘੰਟੇ ਤਕ ਚੱਲੀ। ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ਾ ਦੇਣ ਮਗਰੋਂ ਕਾਂਗਰਸ ਵਿੱਚ ਜਾਰੀ ਲੀਡਰਸ਼ਿਪ ਦੀ ਘਾਟ, ਕਸ਼ਮੀਰ ਜਿਹੇ ਗੰਭੀਰ ਮਸਲੇ 'ਤੇ ਪਾਰਟੀ ਦੀ ਵੱਖ-ਵੱਖ ਰਾਏ ਸਮੇਤ ਪਾਰਟੀ ਸਨਮੁਖ ਵੱਡੀਆਂ ਚੁਨੌਤੀਆਂ ਹਨ।