ਨਵੀਂ ਦਿੱਲੀ: ਭਾਰਤੀ ਸੁਰੱਖਿਆ ਏਜੰਸੀ ਮੁਤਾਬਕ ਕੇਰਲਾ ਦੇ ਹੁਣ ਤੱਕ 98 ਔਰਤਾਂ, ਆਦਮੀ ਤੇ ਬੱਚੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈਐਸ) ‘ਚ ਸ਼ਾਮਲ ਹੋ ਚੁੱਕੇ ਹਨ। ਜੂਨ ਤਕ ਇਸ ਵਿੱਚੋਂ ਹੁਣ ਤਕ 38 ਮਾਰੇ ਗਏ ਹਨ। ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਕਰੀਬ 15 ਦਿਨ ਪਹਿਲਾਂ ਵੀ ਕੇਰਲਾ ਦਾ ਇੱਕ ਨੌਜਵਾਨ ਆਈਐਸ ਵੱਲੋਂ ਲੜਦੇ ਹੋਏ ਅਫ਼ਗਾਨਿਸਤਾਨ ‘ਚ ਮਾਰਿਆ ਗਿਆ।


ਸੁਰੱਖਿਆ ਏਜੰਸੀ ਦੇ ਹਵਾਲੇ ਤੋਂ ਮੀਡੀਆ ਰਿਪੋਰਟ ‘ਚ ਕਿਹਾ ਗਿਆ ਕਿ ਅਫ਼ਗਾਨਿਸਤਾਨ ‘ਚ ਮਾਰਿਆ ਸੈਫੂਦੀਨ ਕੇਰਲਾ ਦੇ ਮੱਲਪੁਰਮ ਦਾ ਰਹਿਣ ਵਾਲਾ ਸੀ। ਇਹ ਜ਼ਿਲ੍ਹਾ ਕੇਰਲ ਦੇ ਉਨ੍ਹਾਂ ਟੌਪ ਜ਼ਿਲ੍ਹਿਆ ‘ਚ ਸ਼ਾਮਲ ਹੈ, ਜਿੱਥੇ ਦੇ ਜ਼ਿਆਦ ਗਿਣਤੀ ਲੋਕ ਆਈਐਸ ‘ਚ ਭਰਤੀ ਹੋਏ। ਇਹ ਲੋਕ ਸੀਰੀਆ ਤੇ ਇਰਾਕ ‘ਚ ਟ੍ਰੇਨਿੰਗ ਲੈਂਦੇ ਹਨ।

ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਉਹ ਸੈਫੂਦੀਨ ਤੇ ਆਈਐਸ ‘ਚ ਸ਼ਾਮਲ ਕਰਵਾਉਣ ਵਾਲੇ ਲੋਕਾਂ ‘ਚ ਕਨੈਕਸ਼ਨ ਲੱਭ ਰਹੇ ਹਨ। ਇਹ ਲੋਕ ਕੇਰਲਾ ‘ਚ ਹੋ ਸਕਦੇ ਹਨ। ਸੈਫੂਦੀਨ ਆਈਐਸ ‘ਚ ਸ਼ਾਮਲ ਹੋਣ ਵਾਲਾ ਇਕੱਲਾ ਵਿਅਕਤੀ ਨਹੀਂ ਹੈ। ਉਸ ਦਾ ਦੋਸਤ ਵੀ ਪਿਛਲੇ ਕੁਝ ਦਿਨਾਂ ਤੋਂ ਗਾਇਬ ਹੈ।