ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਸੰਜੇ ਨਿਰੁਪਮ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਪੀਐਮ ਦੀ ਤੁਲਨਾ ਆਧੁਨਿਕ ਔਰੰਗਜ਼ੇਬ ਨਾਲ ਕੀਤੀ ਅਤੇ ਕਿਹਾ ਕਿ ਉਸ ਕਰਕੇ ਬੀਜੇਪੀ ਦੇ ਲੋਕ ਵੀ ਤਬਾਹ ਹੋ ਚੁੱਕੇ ਹਨ। ਉਨ੍ਹਾਂ ਨੇ ਨੁਕੱੜ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਵਾਰਾਨਸਖੀੀ ਦੇ ਲੋਕਾਂ ਨੇ ਜਿਸ ਵਿਅਕਤੀ ਦੀ ਚੋਣ ਕੀਤੀ ਉਹ ਔਰੰਗਜ਼ੇਬ ਦਾ ਆਧੁਨਿਕ ਅਵਤਾਰ ਹੈ।

ਉਨ੍ਹਾਂ ਅੱਗੇ ਕਿਹਾ, “ਇਹ ਇਸ ਗੱਲ ਦਾ ਸਬੂਤ ਹੈ ਕਿ ਜੋ ਕੰਮ ਔਰੰਗਜ਼ੇਬ ਨਹੀ ਕਰ ਪਾਇਆ ਉਹ ਕੰਮ ਨਰੇਂਦਰ ਮੋਦੀ ਨੇ ਕਰ ਦਿੱਤਾ। ਔਰੰਗਜ਼ੇਬ ਨੇ ਜਜੀਆ ਕਰ ਲੱਗਾ ਕੇ ਹਿੰਦੂਆਂ ‘ਤੇ ਅਤਿਆਚਾਰ ਕੀਤਾ ਉਸੇ ਤਰ੍ਹਾਂ ਮੋਦੀ ਨੇ ਮੰਦਰਾਂ ਨੂੰ ਤੋੜਕੇ, ਬਾਬਾ ਵਿਸ਼ਵਨਾਥ ਦੇ ਦਰਸ਼ਨ ਲਈ ਜਜੀਆ ਟੈਕਸ ਲੱਗਾ ਰਹੇ ਹਨ।

ਇਹ ਕੋਈ ਪਹਿਲਾ ਮੌਕਾ ਨਹੀ ਹੈ ਜਦੋਂ ਨਿਰੂਪਮ ਨੇ ਕੋਈ ਵਿਵਾਦਤ ਬਿਆਨ ਦਿੱਤਾ ਹੋਵੇ। ਨਿਰੂਪਮ ਨੇ ਕਰਨਾਟਕ ਦੇ ਮੁੱਖ ਮੰਤਰੀ ਅਹੂਦੇ ਦੇ ਬੀਐਸ ਯੇਦੀਯੁੱਪਾ ਦੇ ਅਸਤੀਫੇ ਤੋਂ ਬਾਅਦ ਕਰਨਾਟਕ ਦੇ ਰਾਜਪਾਲ ਵਜੁਭਾਈ ਵਾਲਾ ਦੀ ਤੁਲਨਾ ਕੁੱਤੇ ਨਾਲ ਕੀਤੀ ਸੀ।