ਸੀਨਅਿਰ ਵਕੀਲ ਅਜੇ ਅਗਰਵਾਲ ਨੇ ਕਿਹਾ ਕਿ ਬੋਫੋਰਸ ਮਾਮਲੇ ‘ਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ ਕੋਈ ਵੀ ਇਲਜ਼ਾਮ ਕਦੇ ਸਾਬਿਤ ਨਹੀ ਹੋਇਆ ਅਤੇ ਉਨ੍ਹਾਂ ਨੂੰ ਕਲੀਨਚਿਟ ਦਿੱਤੀ ਗਈ। ਸੀਨੀਅਰ ਵਕੀਲ ਨੇ ਦਾਅਵਾ ਕੀਤਾ ਕੀ ਉਨ੍ਹਾਂ ਨੇ 14 ਸਾਲਾਂ ਤਕ ਹਿੰਦੂਜਾ ਭਰਾਵਾਂ ਖਿਲਾਫ ਸੁਪਰੀਮ ਕੋਰਟ ‘ਚ ਸ਼ਿਕਾਇਤਕਰਤਾ ਦੇ ਤੌਰ ‘ਤੇ ਬੋਫੋਰਸ ਮਾਮਲੇ ਦਾ ਨੁਮਾਇੰਦਗੀ ਕੀਤੀ ਅਤੇ ਉਨ੍ਹਾਂ ਨੂੰ ਇਸ ਮਾਮਲੇ ਦੀ ਬਾਰੀਕੀ ਨਾਲ ਜਾਣਕਾਰੀ ਹੈ।
ਕਾਂਗਰਸ ਉਮੀਦਵਾਰ ਅਜੇ ਰਾਏ ਨੇ ਪ੍ਰੈਸ ਕਾਨਫਰੰਸ ‘ਚ ਦੱਸਿਆ ਕਿ ਅਜੇ ਅਗਰਵਾਲ ਪੀਐਮ ਮੋਦੀ ਖਿਲਾਫ ਮੋਚਰਾ ਖੋਲ੍ਹਣ ਲਈ ਵਾਰਾਨਸੀ ‘ਚ ਬੈਠੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐਮ ਮੋਦੀ ‘ਤੇ ਪਾਕਿਸਤਾਨ ਨੂੰ ਜੰਗ ਲਈ ਉਕਸਾਉਣ ਦਾ ਇਲਜ਼ਾਮ ਵੀ ਲਗਾਇਆ।
ਅਜੇ ਅਗਰਵਾਲ ਨੇ ਸਾਬਕਾ ਕਾਂਗਰਸੀ ਨੇਤਾ ਅਤੇ ਹੁਣ ਬੀਜੇਪੀ ਨੇਤਾਾ ਅਤੇ ਜੰਮੂ ਕਸ਼ਮੀਰ ਦੇ ਰਾਜਪਾਲ ਸਤਪਾਲ ਮਲਿਕ ਦਾ ਇੱਕ ਆਡੀਓ ਕਲਿਪ ਜਾਰੀ ਕੀਤਾ ਹੈ ਜਿਸ ‘ਚ ਉਹ ਕਹਿ ਰਹੇ ਹਨ ਕਿ ਰਾਜੀਵ ਗਾਂਧੀ ਭ੍ਰਸ਼ਟ ਅਤੇ ਲਾਲਚੀ ਨਹੀ ਸੀ।