ਨਵੀਂ ਦਿੱਲੀ: ਯੋਗ ਗੁਰੂ ਰਾਮਦੇਵ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਲੋਕਾਂ ਤੋਂ ਲੁਕਾ ਕੇ ਯੋਗ ਕੀਤਾ ਅਤੇ ਉਨ੍ਹਾਂ ਦੀ ਪੀੜੀ ਨੇ ਇਸ ਦਾ ਸਨਮਾਨ ਨਹੀ ਕੀਤਾ। ਇਸ ਲਈ ਸੱਤਾ ਉਨ੍ਹਾਂ ਤੋਂ ਦੂਰ ਚਲੇ ਗਈ। ਰਾਮਦੇਵ ਨੇ ਕਿਹਾ ਕਿ ਜੋ ਲੋਕ ਯੋਗ ਕਰਦੇ ਹਨ “ਭਗਵਾਨ ਉਨ੍ਹਾਂ ਨੂੰ ਸਿੱਧਾ ਆਪਣਾ ਆਸ਼ਿਰਵਾਦ ਦਿੰਦੇ ਹਨ”।
ਰਾਮਦੇਵ ਨੇ ਯਕੀਨ ਜ਼ਾਹਿਰ ਕੀਤਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਿਮੁਾਇੰਦਗੀ ‘ਚ ਆਰਟੀਕਲ 370 ਅਤੇ ਤਿੰਨ ਤਲਾਕ ਜਿਹੇ ਮੁੱਦਿਆਂ ‘ਤੇ ਵੱਡੇ ਕੰਮ ਕੀਤੇ ਜਾਣਗੇ। ਰਾਮਦੇਵ 21 ਜੂਨ ਨੂੰ ਮਹਾਰਾਸ਼ਟਰ ਦੇ ਨਾਂਦੇੜ ‘ਚ ਇੰਟਰਨੈਸ਼ਨਲ ਯੋਗ ਦਿਵਸ ਸਮਾਗਮ ‘ਚ ਹਿੱਸਾ ਲੈਣਗੇ ਜਿੱਥੇ ਮੁੱਖ ਮੰਤਰੀ ਦੇਵੇਂਦਰ ਫਣਡਵੀਸ ਵੀ ਹਿੱਸਾ ਲੈਣਗੇ।
ਇਸ ਦੇ ਨਾਲ ਹੀ ਰਾਮਦੇਵ ਨੇ ਕਿਹਾ ਕਿ ਨਰੇਂਦਰ ਮੋਦੀ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ ਜੋ ਲੋਕਾਂ ‘ਚ ਜਾ ਕੇ ਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਬੀਜੇਪੀ ਦੇ ਸਾਰੇ ਵਿਧਾਇਕ, ਮੰਤਰੀ, ਸੰਸਦ ਮੈਂਬਰ, ਮੁੱਖ ਮੰਤਰੀ ਯੋਗ ਕਰਦੇ ਹਨ।
ਰਾਮਦੇਵ ਨੇ ਕਿਹਾ, “ਇਸ ਤੋਂ ਪਹਿਲ਼ਾਂ ਇੰਦਰਾ ਗਾਂਧੀ ਅਤੇ ਨਹਿਰੂ ਜੀ ਲੁੱਕ ਕੇ ਯੋਗ ਕਰਦੇ ਸੀ”। ਉਨ੍ਹਾਂ ਨੇ ਰਾਹੁਲ ਦਾ ਨਾਂ ਲਏ ਬਿਨਾ ਕਿਹਾ, “ਪਰ ਉਨ੍ਹਾਂ ਤੋਂ ਬਾਅਦ ਦੀ ਪੀੜੀਆਂ ਨੇ ਯੋਗ ਦਾ ਸਨਮਾਨ ਨਹੀ ਕੀਤਾ ਇਸ ਲਈ ਉਨ੍ਹਾਂ ਦਾ ਸੱਤਾ ਦਾ ਸਾਥ ਥੋੜਾ ਜਿਹਾ ਗੜਚੜ ਹੋ ਗਿਆ”।
ਨਹਿਰੂ ਅਤੇ ਗਾਂਧੀ ਪਰਿਵਾਰ ਦੀ ਪੀੜੀ ਨੇ ਯੋਗ ਦਾ ਸਨਮਾਨ ਨਹੀ ਕੀਤਾ ਇਸਲਈ ਨਹੀ ਮਿਲੀ ਸੱਤਾ: ਰਾਮਦੇਵ
ਏਬੀਪੀ ਸਾਂਝਾ
Updated at:
20 Jun 2019 08:46 AM (IST)
ਯੋਗ ਗੁਰੂ ਰਾਮਦੇਵ ਨੇ ਬੁੱਧਵਾਰ ਨੂੰ ਰਾਹੁਲ ਗਾਂਧੀ ਅਤੇ ਕਾਂਗਰਸ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਨੇ ਲੋਕਾਂ ਤੋਂ ਲੁਕਾ ਕੇ ਯੋਗ ਕੀਤਾ ਅਤੇ ਉਨ੍ਹਾਂ ਦੀ ਪੀੜੀ ਨੇ ਇਸ ਦਾ ਸਨਮਾਨ ਨਹੀ ਕੀਤਾ। ਇਸ ਲਈ ਸੱਤਾ ਉਨ੍ਹਾਂ ਤੋਂ ਦੂਰ ਚਲੇ ਗਈ।
- - - - - - - - - Advertisement - - - - - - - - -