ਕਾਂਗਰਸੀ ਵਿਧਾਇਕ ਨੇ ਕਿਹਾ ਮੋਦੀ ਨੂੰ ਫਾਹੇ ਲਾਉਣਾ ਚਾਹੀਦੈ
ਏਬੀਪੀ ਸਾਂਝਾ | 20 Apr 2019 10:37 AM (IST)
ਜਲਸੇ ਨੂੰ ਸੰਬੋਧਨ ਕਰਦਿਆਂ ਹੋਇਆ ਕਾਂਗਰਸ ਵਿਧਾਇਕ ਤੇ ਰਾਏਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਲਾਲਜੀਤ ਰਾਠੀਆ ਨੇ ਕਿਹਾ ਕਿ ਮੋਦੀ ਨੂੰ ਫਾਹੇ ਲਾ ਦਿਓ।
ਰਾਏਪੁਰ: ਲੋਕ ਸਭਾ ਚੋਣਾਂ ਦੌਰਾਨ ਇੱਕ ਤੋਂ ਵੱਧ ਕੇ ਇੱਕ ਵਿਵਾਦਿਤ ਬਿਆਨਾਂ ਦਾ ਦੌਰ ਜਾਰੀ ਹੈ। ਇਸੇ ਕੜੀ ਵਿੱਚ ਛੱਤੀਸਗੜ੍ਹ ਦੇ ਧਰਮਜੈਗੜ੍ਹ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਲਾਲਜੀਤ ਰਾਠੀਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬਾਰੇ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਪੀਐਮ ਮੋਦੀ ਨੂੰ ਮੌਤ ਦੀ ਸਜ਼ਾ ਦੇਣ ਦੀ ਗੱਲ ਕਹੀ ਹੈ। ਇੱਕ ਜਲਸੇ ਨੂੰ ਸੰਬੋਧਨ ਕਰਦਿਆਂ ਹੋਇਆ ਕਾਂਗਰਸ ਵਿਧਾਇਕ ਤੇ ਰਾਏਗੜ੍ਹ ਲੋਕ ਸਭਾ ਸੀਟ ਤੋਂ ਉਮੀਦਵਾਰ ਲਾਲਜੀਤ ਰਾਠੀਆ ਨੇ ਕਿਹਾ ਕਿ ਮੋਦੀ ਨੂੰ ਫਾਹੇ ਲਾ ਦਿਓ। ਉਨ੍ਹਾਂ ਕਿਹਾ ਕਿ ਖ਼ੁਦ ਪੀਐਮ ਨੇ ਕਿਹਾ ਸੀ ਕਿ 100 ਦਿਨਾਂ ਵਿੱਚ ਕਾਲਾ ਧਨ ਨਾ ਵਾਪਸ ਆਇਆ ਤਾਂ ਮੈਨੂੰ ਫਾਂਸੀ 'ਤੇ ਲਟਕਾ ਦਿਓ। ਰਾਠੀਆ ਦੇ ਇਸ ਬਿਆਨ 'ਤੇ ਬੀਜੇਪੀ ਨੇ ਪਲਟਵਾਰ ਵੀ ਕੀਤਾ। ਬੀਜੇਪੀ ਨੇ ਟਵੀਟ ਕਰਦਿਆਂ ਕਿਹਾ, "ਇਨ੍ਹਾਂ ਨੂੰ ਵੋਟ ਇਸੇ ਲਈ ਚਾਹੀਦੀ ਹੈ ਤਾਂ ਜੋ ਨਰੇਂਦਰ ਮੋਦੀ ਨੂੰ ਫਾਂਸੀ 'ਤੇ ਲਟਕਾ ਸਕਣ। ਤਾਂ ਜੋ ਸਾਧਵੀ ਨੂੰ 24 ਦਿਨ ਤਕ ਭੁੱਖਾ ਰੱਖਿਆ ਜਾ ਸਕਦੇ। ਉਮਾ ਭਾਰਤੀ ਨੂੰ ਜਲ ਸਮਾਧੀ ਦੇ ਸਕਣ। ਕਾਂਗਰਸੀਆਂ ਦਾ ਹੰਕਾਰ ਦੇਖੋ।"