ਹੁਣ ਤਕ ਮਿਲੀ ਜਾਣਕਾਰੀ ਮੁਤਾਬਕ ਹਾਦਸਾ ਰੇਲ ਦੀ ਕਪਲਿੰਗ ਟੁੱਟਣ ਕਰਕੇ ਹੋਇਆ, ਜਿਸ ਨਾਲ ਟ੍ਰੇਨ ਦੋ ਹਿੱਸਿਆਂ ‘ਚ ਵੰਡੀ ਗਈ। ਹਾਦਸੇ ਦੇ ਸਮੇਂ ਟ੍ਰੇਨ ਦੇ ਤਿੰਨ ਡਿੱਬੇ ਵੀ ਪਲਟ ਗਏ। ਘਟਨਾ ਦੇ ਕੁਝ ਸਮੇਂ ਬਾਅਦ ਹੀ ਮੌਕੇ ‘ਤੇ ਡੀਐਮ ਵਿਜੇ ਵਿਸ਼ਵਾਸ ਪੰਤ ਪਹੁੰਚੇ।
ਹਾਦਸੇ ‘ਚ ਜ਼ਖ਼ਮੀ ਲੋਕਾਂ ਨੂੰ ਇਲਾਜ਼ ਲਈ ਹਸਪਤਾਲ ਭਰਤੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਰੇਲਵੇ ਨੇ ਇਲਾਹਾਬਾਦ-ਕਾਨਪੁਰ ਰੂਟ ਦੀ ਟ੍ਰੇਨਾਂ ਦੇ ਰੂਟ ਬਦਲੀ ਕਰ ਦਿੱਤੇ ਹਨ। ਰਾਹਤ ਅਤੇ ਬਚਾਅ ਕਾਰਜ ਅਜੇ ਜਾਰੀ ਹਨ। ਨਾਲ ਹੀ ਹਾਦਸੇ ਦਾ ਸ਼ਿਕਾਰ ਲੋਕਾਂ ਦੀ ਮਦਦ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕਰ ਦਿੱਤਾ ਗਿਆ ਹੈ। (033) 26402241, 26402242, 26402243, 26413660
ਲੈਂਡ ਲਾਈਨ ਨੰਬਰ:- 05412-252232, ਰੇਲਵੇ-12303.