ਭੋਪਾਲ: ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਮੱਧ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਨੇ ਅੱਜ ਸੂਬਾ ਵਿਧਾਨਸਭਾ ਦੇ ਵਿਹੜੇ 'ਚ ਗਾਂਧੀ ਪ੍ਰਤਿਮਾ ਕੋਲ ਸੰਕੇਤਕ ਧਰਨਾ ਦਿੱਤਾ। ਮੌਨ ਧਾਰਨ ਦੌਰਾਨ ਕਾਂਗਰਸੀ ਵਿਧਾਇਕਾਂ ਨੇ ਹੱਥਾਂ 'ਚ ਟ੍ਰੈਕਟਰ ਦੇ ਖਿਡੌਣੇ ਫੜ੍ਹੇ ਹੋਏ ਹਨ। ਇਸ ਦੌਰਾਨ ਸਾਬਕਾ ਮੁੱਖ ਮੰਤਰੀ ਕਮਲਨਾਥ ਵੀ ਮੌਜੂਦ ਸਨ।


ਇਸ ਵੀਡੀਓ ਸਾਂਝਾ ਕਰਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਤਨਜ ਕੱਸਿਆ ਹੈ। ਉਨ੍ਹਾਂ ਟਵੀਟ ਕੀਤਾ, 'ਇਹ ਵਟਸਐਪ ਵੀ ਕਮਾਲ ਦਾ ਖਿਡੌਣਾ ਹੈ! ਹੈ ਨਾ ? ਚਲੋ ਫਿਰ ਗੁੱਡ ਨਾਈਟ।'





ਦਰਅਸਲ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਧਾਨਸਭਾ ਤੋਂ ਪੰਜ ਕਿਲੋਮੀਟਰ ਦੇ ਘੇਰੇ 'ਚ ਟ੍ਰੈਕਟਰ-ਟਰਾਲੀ ਤੇ ਟਰੱਕ ਸਮੇਤ ਭਾਰੀ ਵਾਹਨਾਂ 'ਤੇ ਪਾਬੰਦੀ ਲਾ ਦਿੱਤੀ ਹੈ। ਇਸ ਨਾਲ ਨਵੇਂ ਖੇਤੀ ਕਾਨੂੰਨਾਂ ਤੇ ਪੈਟਰੋਲ, ਡੀਜ਼ਲ ਸਮੇਤ ਰਸੋਈ ਗੈਸ ਦੀਆਂ ਕੀਮਤਾਂ ਖਿਲਾਫ ਮੱਧ ਪ੍ਰਦੇਸ਼ ਕਾਂਗਰਸ ਵਿਧਾਇਕ ਦਲ ਦੇ ਮੈਂਬਰਾਂ ਨੇ ਸੋਮਵਾਰ ਨੂੰ ਟ੍ਰੈਕਟਰਾਂ 'ਤੇ ਬੈਠ ਕੇ ਪ੍ਰਦਰਸ਼ਨ ਕਰਦਿਆਂ ਵਿਧਾਨ ਸਭਾ ਸੈਸਨ 'ਚ ਪਹੁੰਚਣ ਦੀ ਯੋਜਨਾ 'ਤੇ ਪਾਣੀ ਫਿਰ ਗਿਆ। ਇਸ ਤੋਂ ਬਾਅਦ ਹੀ ਕਾਂਗਰਸ ਲੀਡਰਾਂ ਨੇ ਟ੍ਰੈਕਟਰ ਖਿਡੌਣੇ ਲੈਕੇ ਪ੍ਰਦਰਸ਼ਨ ਕੀਤਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ