ਕਰਨਾਟਕ: ਕਾਂਗਰਸ ਦੇ ਸੀਨੀਅਰ ਵਿਧਾਇਕ ਕੇਆਰ ਰਮੇਸ਼ ਕੁਮਾਰ ਪਾਰਟੀ ਲਈ ਉਸ ਵੇਲੇ ਸ਼ਰਮਿੰਦਗੀ ਦਾ ਕਾਰਨ ਬਣ ਗਏ ਜਦੋਂ ਉਨ੍ਹਾਂ ਨੇ ਬਲਾਤਕਾਰ 'ਤੇ ਸ਼ਰਮਨਾਕ ਟਿੱਪਣੀ ਕਰ ਦਿੱਤੀ। ਹਾਂਲਕਿ ਬਾਅਦ ਵਿੱਚ ਵਿਵਾਦ ਵਧਣ ਮਗਰੋਂ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ। ਇਸ ਦੇ ਨਾਲ ਹੀ ਉਨ੍ਹਾਂ ਸਫਾਈ ਦਿੰਦੇ ਕਿਹਾ ਕਿ ਉਨ੍ਹਾਂ ਦਾ ਇਰਾਦਾ ਗੰਭੀਰ ਅਪਰਾਧ ਨੂੰ ਮਾਮੁਲੀ ਜਾਂ ਹਲਕਾ ਬਣਾਉਣਾ ਨਹੀਂ ਸੀ।

ਵੀਰਵਾਰ ਨੂੰ ਕਰਨਾਟਕ ਵਿਧਾਨ ਸਭਾ 'ਚ ਮੀਂਹ ਅਤੇ ਹੜ੍ਹਾਂ ਕਾਰਨ ਹੋਏ ਨੁਕਸਾਨ 'ਤੇ ਚਰਚਾ ਦੌਰਾਨ ਕਈ ਵਿਧਾਇਕਾਂ ਨੇ ਆਪਣੇ ਹਲਕਿਆਂ ਦੇ ਲੋਕਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਨ ਲਈ ਬੋਲਣ ਦਾ ਮੌਕਾ ਚਾਹਿਆ। ਵਿਧਾਨ ਸਭਾ ਦੇ ਸਪੀਕਰ ਵਿਸ਼ਵੇਸ਼ਵਰ ਹੇਗੜੇ ਕਾਗੇਰੀ ਆਪਣੇ ਆਪ ਨੂੰ ਮੁਸ਼ਕਲ ਵਿੱਚ ਪਾਇਆ ਕਿਉਂਕਿ ਉਹ ਜਲਦੀ ਤੋਂ ਜਲਦੀ ਬਹਿਸ ਖ਼ਤਮ ਕਰਨਾ ਚਾਹੁੰਦੇ ਸਨ ਜਦੋਂ ਕਿ ਵਿਧਾਇਕ ਸਮਾਂ ਵਧਾਉਣ 'ਤੇ ਜ਼ੋਰ ਦੇ ਰਹੇ ਸਨ।

ਕਾਗੇਰੀ ਨੇ ਹਾਸੇ ਨਾਲ ਕਿਹਾ, “ਮੈਂ ਅਜਿਹੀ ਸਥਿਤੀ ਵਿਚ ਹਾਂ ਜਿੱਥੇ ਮੈਨੂੰ ਆਨੰਦ ਲੈਣਾ ਪੈਂਦਾ ਹੈ ਅਤੇ ਮੈਨੂੰ ‘ਹਾਂ, ਹਾਂ’ ਕਹਿਣਾ ਪੈਂਦਾ ਹੈ। ਇਸ ਸਮੇਂ ਮੈਂ ਮਹਿਸੂਸ ਕਰਦਾ ਹਾਂ ਕਿ ਮੈਨੂੰ ਸਥਿਤੀ 'ਤੇ ਕਾਬੂ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ ਤੇ ਕਾਰਵਾਈ ਨੂੰ ਕ੍ਰਮਬੱਧ ਢੰਗ ਨਾਲ ਚਲਾਉਣ ਦੇਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਆਪਣੀ ਗੱਲ ਜਾਰੀ ਰੱਖਣ ਲਈ ਕਹਿਣਾ ਚਾਹੀਦਾ ਹੈ, ਸਦਨ ਕੰਮ ਨਹੀਂ ਕਰ ਰਿਹਾ ਹੈ।

ਇਸ 'ਤੇ ਰਮੇਸ਼ ਕੁਮਾਰ ਨੇ ਦਖਲ ਦਿੰਦੇ ਹੋਏ ਕਿਹਾ, ''ਇਕ ਕਹਾਵਤ ਹੈ - ਜੇ ਬਲਾਤਕਾਰ ਰੋਕ ਨਹੀਂ ਸਕਦੇ ਤਾਂ ਵਿਰੋਧ ਨਾ ਕਰੋ ਅਤੇ ਆਨੰਦ ਮਾਣੋ। ਇਸ ਮਗਰੋਂ  ਬਿਲਕੁਲ ਇਸ ਸਥਿਤੀ ਵਿੱਚ ਤੁਸੀਂ ਹੋ।'' ਸਾਬਕਾ ਮੰਤਰੀ ਆਪਣੇ ਬਿਆਨ ਨੂੰ ਲੈ ਕੇ ਆਪਣੀ ਹੀ ਪਾਰਟੀ ਦੇ ਵਿਧਾਇਕਾਂ ਸਮੇਤ ਵੱਖ-ਵੱਖ ਵਰਗਾਂ ਦੇ ਨਿਸ਼ਾਨੇ 'ਤੇ ਆਏ ਹਨ।


 


ਇਹ ਵੀ ਪੜ੍ਹੋ: ਸ਼ਰਾਬ ਇੰਝ ਕਰਦੀ ਮਰਦਾਂ ਤੇ ਔਰਤਾਂ ਦੀ ਸੈਕਸ ਲਾਈਫ਼ ਨੂੰ ਪ੍ਰਭਾਵਿਤ