ਨਵੀਂ ਦਿੱਲੀ: ਪੰਜਾਬ ਤੋਂ ਕਾਂਗਰਸੀ ਸੰਸਦ ਮੈਂਬਰਾਂ ਨੇ ਬੇਰੁਜ਼ਗਾਰੀ ਦੇ ਮਾਮਲੇ 'ਤੇ ਅੱਜ ਸੰਸਦ ਭਵਨ ਸਾਹਮਣੇ ਮੋਦੀ ਸਰਕਾਰ ਨੂੰ ਘੇਰਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਪਣੇ ਤਿੰਨ ਹੋਰ ਸਾਥੀਆਂ ਨਾਲ ਸੰਸਦ ਭਵਨ ਸਾਹਮਣੇ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।


 

ਕਾਂਗਰਸੀ ਸਾਂਸਦਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੇਸ਼ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ। ਅੱਜ ਉਹ ਵਾਅਦੇ ਕਿੱਥੇ ਹਨ। ਉਨ੍ਹਾਂ ਨੇ ਆਪਣੇ ਹੱਥਾਂ ਵਿੱਚ ਚਰਖੇ ਚੁੱਕੇ ਹੋਏ ਸਨ। ਉਨ੍ਹਾਂ ਦੇ ਹੱਥਾਂ ਵਿੱਚ ਮੋਦੀ ਨੂੰ ਵਾਅਦੇ ਯਾਦ ਕਰਾਉਣ ਲਈ ਤਖਤੀਆਂ ਵੀ ਸਨ।

ਸੁਨੀਲ ਜਾਖੜ ਦੇ ਹੱਥ ਫੜੀ ਤਖਤੀ 'ਤੇ ਲਿਖਿਆ ਸੀ, ''ਮੋਦੀ ਜੀ ਯਾਦ ਕਰੋ, ਲੁਧਿਆਣਾ ਵਿੱਚ ਚਰਖੇ ਵੰਡੇ ਗਏ ਸਨ।'' ਉੱਥੇ ਹੀ ਐਮਪੀ ਰਵਨੀਤ ਬਿੱਟੂ ਦੇ ਹੱਥ ਤਖਤੀ 'ਤੇ ਲਿਖਿਆ ਸੀ, ''ਦੇਸ਼ ਦੇ ਨੌਜਵਾਨ ਰੁਜ਼ਗਾਰ ਮੰਗਦੇ ਹਨ। ਮੋਦੀ ਤੇਰੇ ਚਾਰ ਸਾਲਾਂ ਦਾ ਹਿਸਾਬ ਮੰਗਦੇ ਨੇ।''

ਜਾਖੜ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪਹਿਲਾਂ ਵੀ ਭਾਜਪਾ ਸਰਕਾਰ ਖਿਲਾਫ ਸੰਸਦ ਭਵਨ ਦੀ ਛੱਤ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਚੁੱਕਾ ਹੈ।