ਰੌਬਟ
ਚੰਡੀਗੜ੍ਹ: ਕਾਂਗਰਸ ਦੇ ਪੱਲੇ ਇੱਕ ਹੋਰ ਜ਼ਬਰਦਸਤ ਹਾਰ ਪਈ ਹੈ। ਦਿੱਲੀ ਚੋਣਾਂ ਵਿੱਚ ਕੁਝ ਸੀਟਾਂ ਜਿੱਤ ਕੇ ਕਾਂਗਰਸ ਆਪਣੇ ਵਰਕਰਾਂ ਦਾ ਮਨੋਬਲ ਵਧਾ ਸਕਦੀ ਸੀ ਪਰ ਉਲਟਾ ਪਾਰਟੀ ਅੰਦਰ ਮੁੜ ਨਿਰਾਸ਼ਾ ਛਾਅ ਗਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਅੱਗੇ ਬੀਜੇਪੀ ਵੀ ਕਿਤੇ ਨਹੀਂ ਖੜ੍ਹ ਸਕੀ ਪਰ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਤਾਂ ਖਾਤਾ ਵੀ ਨਹੀਂ ਖੋਲ੍ਹ ਸੀ।
ਹੁਣ ਤੱਕ ਦੇ ਰੁਝਾਨਾਂ ਮੁਤਾਬਕ ਦਿੱਲੀ ਦੀਆਂ 70 ਵਿਧਾਨ ਸਭਾ ਸੀਟਾਂ ਦੇ ਰੁਝਾਨ ਮੁਤਾਬਕ ਕਾਂਗਰਸ ਦੇ 60 ਤੋਂ ਵੱਧ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ ਹਨ। ਇਸ ਵਾਰ ਆਮ ਆਦਮੀ ਪਾਰਟੀ 60 ਤੋਂ ਵੱਧ ਸੀਟਾਂ ਨਾਲ ਦਿੱਲੀ 'ਚ ਤੀਜੀ ਵਾਰ ਸਰਕਾਰ ਬਣਾ ਰਹੀ ਹੈ। ਭਾਜਪਾ ਦਾ ਪ੍ਰਦਰਸ਼ਨ ਪਿਛਲੀਆਂ ਚੋਣਾਂ ਨਾਲੋਂ ਥੋੜ੍ਹਾ ਸੁਧਰਿਆ ਹੈ ਪਰ 7 ਤੋਂ 8 ਸੀਟਾਂ ਹੀ ਮਿਲ ਦੀਆਂ ਨਜ਼ਰ ਆ ਰਹੀਆਂ ਹਨ। ਰੁਝਾਨਾਂ ਨਾਲ ਸਭ ਤੋਂ ਵੱਡਾ ਝਟਕਾ ਕਾਂਗਰਸ ਪਾਰਟੀ ਨੂੰ ਲੱਗਾ ਹੈ। ਕਾਂਗਰਸ ਪਾਰਟੀ ਦਾ ਇਸ ਵਾਰ ਵੀ ਖਾਤਾ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ। ਇੰਨਾ ਹੀ ਨਹੀਂ ਕਾਂਗਰਸ ਪਾਰਟੀ ਇਸ ਵਾਰ 6 ਫੀਸਦ ਵੋਟ ਵੀ ਹਾਸਲ ਕਰਦੀ ਦਿਖਾਈ ਨਹੀਂ ਦੇ ਰਹੀ।
ਦੁਪਹਿਰ 1 ਵਜੇ ਤਕ ਦੇ ਰੁਝਾਨ ਮੁਤਾਬਕ ਕਾਂਗਰਸ ਨੂੰ ਸਿਰਫ 4.5 ਫੀਸਦ ਹੀ ਵੋਟ ਮਿਲੇ ਹਨ। ਲੋਕ ਸਭਾ ਚੋਣਾਂ 'ਚ ਕਾਂਗਰਸ ਨੂੰ ਦਿੱਲੀ 'ਚ 22 ਫੀਸਦ ਵੋਟ ਮਿਲੇ ਸਨ ਪਰ 15 ਸਾਲ ਤਕ ਦਿੱਲੀ ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ 2015 ਦੇ ਮੁਕਾਬਲੇ 5 ਫੀਸਦ ਘੱਟ ਵੋਟ ਹਾਸਲ ਕਰਦੀ ਨਜ਼ਰ ਆ ਰਹੀ ਹੈ। 2015 'ਚ ਕਾਂਗਰਸ ਨੂੰ 9.5 ਫੀਸਦ ਵੋਟ ਮਿਲੇ ਸਨ। ਜਦਕਿ 2013 'ਚ ਕਾਂਗਰਸ 25 ਫੀਸਦ ਵੋਟਾਂ ਨਾਲ ਤੀਜੇ ਨੰਬਰ ਤੇ ਰਹੀ ਸੀ।
ਇਸ ਹਾਲਾਤ ਵਿੱਚ ਕਾਂਗਰਸ ਦੇ ਤਮਾਮ ਵੱਡੇ ਚਿਹਰੇ ਆਪਣੀ ਜ਼ਮਾਨਤ ਬਚਾਉਣ ਲਈ ਸੰਘਰਸ਼ ਕਰ ਰਿਹੇ ਹਨ। ਅਰਵਿੰਦਰ ਸਿੰਘ ਲਵਲੀ, ਹਾਰੂਨ ਯੂਸਫ਼, ਮਤਿਨ ਅਹਿਮਦ ਖਾਨ, ਅਲਕਾ ਲਾਂਬਾ, ਰਾਜੇਸ਼ ਲਿਲੋਠਿਆ ਤੇ ਅਸ਼ੋਕ ਵਾਲੀਆ ਇਹ ਸਾਰੇ ਤੀਜੇ ਨੰਬਰ ਤੇ ਚੱਲ ਰਹੇ ਵੱਡੇ ਚਿਹਰੇ ਹਨ। ਸਿਰਫ਼ ਬਾਦਲੀ ਸੀਟ ਹੀ ਹੈ ਜਿਥੇ ਕਾਂਗਰਸ ਦੇ ਉਮੀਦਵਾਰ ਦੇਵੇਂਦਰ ਯਾਦਵ ਦੂਜੇ ਨੰਬਰ 'ਤੇ ਹਨ। ਇਸ ਸੀਟ ਤੋਂ ਇਲਾਵਾ ਕਿਸੇ ਵੀ ਹੋਰ ਸੀਟ 'ਤੇ ਕਾਂਗਰਸ ਦੂਜੇ ਨੰਬਰ' ਤੇ ਨਹੀਂ ਹੈ।
ਦਿੱਲੀ ਪ੍ਰਦੇਸ਼ ਦੇ ਪ੍ਰਧਾਨ ਸੁਭਾਸ਼ ਗੁਪਤਾ ਦੀ ਬੇਟੀ ਸ਼ਾਲਿਨੀ ਗੁਪਤਾ ਕਾਲਕਾਜੀ ਸੀਟ ਤੋਂ ਤੀਜੇ ਨੰਬਰ ‘ਤੇ ਚੋਣ ਲੜ ਰਹੀ ਹੈ। ਰੁਝਾਨਾਂ ਤੋਂ ਇਹ ਸਪੱਸ਼ਟ ਹੈ ਕਿ ਸ਼ਾਲਿਨੀ ਗੁਪਤਾ ਕਾਲਕਾਜੀ ਸੀਟ 'ਤੇ ਆਪਣੀ ਜ਼ਮਾਨਤ ਬਚਾ ਨਹੀਂ ਸਕੇਗੀ।
ਕਾਂਗਰਸੀਆਂ ਦਾ ਫਿਰ ਟੁੱਟਿਆ ਦਿਲ, ਲੋਕ ਸਭਾ ਚੋਣਾਂ ਨਾਲੋਂ ਵੀ ਮਾੜੀ ਹੋਈ
ਰੌਬਟ
Updated at:
11 Feb 2020 04:22 PM (IST)
ਕਾਂਗਰਸ ਦੇ ਪੱਲੇ ਇੱਕ ਹੋਰ ਜ਼ਬਰਦਸਤ ਹਾਰ ਪਈ ਹੈ। ਦਿੱਲੀ ਚੋਣਾਂ ਵਿੱਚ ਕੁਝ ਸੀਟਾਂ ਜਿੱਤ ਕੇ ਕਾਂਗਰਸ ਆਪਣੇ ਵਰਕਰਾਂ ਦਾ ਮਨੋਬਲ ਵਧਾ ਸਕਦੀ ਸੀ ਪਰ ਉਲਟਾ ਪਾਰਟੀ ਅੰਦਰ ਮੁੜ ਨਿਰਾਸ਼ਾ ਛਾਅ ਗਈ ਹੈ। ਬੇਸ਼ੱਕ ਆਮ ਆਦਮੀ ਪਾਰਟੀ ਅੱਗੇ ਬੀਜੇਪੀ ਵੀ ਕਿਤੇ ਨਹੀਂ ਖੜ੍ਹ ਸਕੀ ਪਰ ਸਭ ਤੋਂ ਪੁਰਾਣੀ ਪਾਰਟੀ ਕਾਂਗਰਸ ਤਾਂ ਖਾਤਾ ਵੀ ਨਹੀਂ ਖੋਲ੍ਹ ਸੀ।
- - - - - - - - - Advertisement - - - - - - - - -