ਮੁੰਬਈ: ਮਹਾਰਾਸ਼ਟਰ ਵਿੱਚ ਸ਼ਨੀਵਾਰ ਸਵੇਰੇ ਬੀਜੇਪੀ ਦੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਤੇ ਐਨਸੀਪੀ ਨੇਤਾ ਅਜੀਤ ਪਵਾਰ ਨੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕੀ। ਇਸ ਤੋਂ ਬਾਅਦ ਐਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਇਸ ਨੂੰ ਅਜੀਤ ਪਵਾਰ ਦਾ ਨਿੱਜੀ ਫੈਸਲਾ ਕਿਹਾ ਤੇ ਸਪੱਸ਼ਟ ਕਰ ਦਿੱਤਾ ਕਿ ਐਨਸੀਪੀ ਇਸ ਦਾ ਸਮਰਥਨ ਨਹੀਂ ਕਰਦੀ। ਇਸ ਦੇ ਨਾਲ ਹੀ, ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਹੈ ਕਿ ਇਹ ਸਹੁੰ ਚੁੱਕ ਬੈਂਡ-ਬਾਜਾ ਬਾਰਾਤ ਤੋਂ ਬਿਨਾਂ ਹੋਈ ਹੈ। ਅੱਜ ਜਿਸ ਤਰੀਕੇ ਨਾਲ ਸਹੁੰ ਚੁੱਕੀ ਗਈ ਹੈ, ਸੰਵਿਧਾਨ ਤੇ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।
ਅੱਜ ਸਵੇਰੇ ਦੇਵੇਂਦਰ ਫੜਨਵੀਸ ਦੇ ਮੁੱਖ ਮੰਤਰੀ ਅਹੁਦੇ ਤੇ ਅਜੀਤ ਪਵਾਰ ਦੇ ਉਪ ਮੁੱਖ ਮੰਤਰੀ ਦੀ ਸਹੁੰ ਚੁੱਕਣ ਨੂੰ ਕਾਂਗਰਸ ਪਾਰਟੀ ਨੇ ਸ਼ਰਮਨਾਕ ਦੱਸਿਆ ਗਿਆ ਹੈ। ਕਾਂਗਰਸ ਪਾਰਟੀ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ, 'ਸਾਡੀ ਤਰਫੋਂ ਕੋਈ ਘਾਟ ਨਹੀਂ ਆਈ। ਅਸੀਂ ਮੀਟਿੰਗਾਂ ਕਰਦੇ ਰਹਿੰਦੇ ਹਾਂ। ਸਾਡੇ ਪੱਖ ਤੋਂ ਸਰਕਾਰ ਬਣਨ ਵਿੱਚ ਕੋਈ ਦੇਰੀ ਨਹੀਂ ਹੋਈ। ਅਸੀਂ ਦੇਰੀ ਕੀਤੀ, ਇਹ ਇਲਜ਼ਾਮ ਝੂਠੇ ਹਨ। ਅੱਜ ਸਹੁੰ ਚੁੱਕ ਬਿਨਾਂ ਬੈਂਡ-ਬਾਜਾ ਬਾਰਾਤ ਦੇ ਕੀਤੀ ਗਈ। ਜੋ ਹੋਇਆ ਹੈ ਉਹ ਐਨਸੀਪੀ ਦੀ ਵਜ੍ਹਾ ਕਰਕੇ ਹੋਇਆ ਹੈ
ਅਹਿਮਦ ਪਟੇਲ ਨੇ ਕਿਹਾ ਹੈ ਕਿ ਰਾਜਪਾਲ ਨੇ ਸ਼ਿਵ ਸੈਨਾ ਨੂੰ ਇੱਕ ਮੌਕਾ ਦਿੱਤਾ, ਐਨਸੀਪੀ ਨੂੰ ਇੱਕ ਮੌਕਾ ਦਿੱਤਾ ਪਰ ਕਾਂਗਰਸ ਨੂੰ ਮੌਕਾ ਨਹੀਂ ਦਿੱਤਾ। ਅੱਜ ਜੋ ਹੋਇਆ ਉਹ ਸੰਵਿਧਾਨ ਦੇ ਤਹਿਤ ਨਹੀਂ ਕੀਤਾ ਗਿਆ ਸੀ। ਸੰਵਿਧਾਨ ਅਤੇ ਜਮਹੂਰੀਅਤ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ, ਇਹ ਸ਼ਰਮਨਾਕ ਹੈ।'
ਸਿਰਫ ਇਹੀ ਨਹੀਂ, ਕਾਂਗਰਸ ਨੇ ਕਿਹਾ ਸਾਡੇ ਸਾਰੇ ਵਿਧਾਇਕ ਸਾਡੇ ਨਾਲ ਹਨ ਅਤੇ ਮਜ਼ਬੂਤਹਨ। ਅਸੀਂ ਨਵੀਂ ਸਰਕਾਰ ਨੂੰ ਚੁਣੌਤੀ ਦੇਣ ਲਈ ਤਿਆਰ ਹਾਂ।