ਸੋਨੀਪਤ: ਹਰਿਆਣਾ ਦੇ ਜ਼ਿਲ੍ਹਾ ਸੋਨੀਪਤ ‘ਚ ਇੰਟਰਨੈਸ਼ਨਲ ਬੌਕਸਰ ਮੈਰੀਕੌਮ ਇੱਕ ਨਿਜੀ ਸਕੂਲ ਦੀ ਸਾਲਾਨਾ ਖੇਡ ਉਤਸਵ ਮੌਕੇ ਪਹੁੰਚੀ। ਜਿੱਥੇ ਮੀਡੀਆ ਅਤੇ ਸਕੂਲੀ ਵਿਿਦਆਰਥੀਆਂ ਨਾਲ ਗੱਲ ਕਰਦਿਆਂ ਮੈਰੀ ਕੌਮ ਨੇ ਕਿਹਾ ਸਾਡੇ ਦੇਸ਼ ‘ਚ ਖਿਡਾਰੀਆਂ ਲਈ ਇੱਕ ਚੰਗਾ ਇੰਫਰਾਸਟਕਚਰ ਅਤੇ ਚੰਗੇ ਉੱਚ ਪੱਧਰੀ ਕੋਚ ਦੀ ਲੋੜ ਹੈ।


ਇਸ ਦੇ ਨਾਲ ਹੀ ਮੈਰੀਕੌਮ ਨੇ ਕਿਹਾ ਕਿ ਵਿਆਹ ਅਤੇ ਮਾਂ ਬਣਨ ਤੋਂ ਬਾਅਦ ਵਾਪਸੀ ਕਰਨਾ ਕਾਫੀ ਵੱਡੀ ਗੱਲ ਹੈ। ਇਸ ਮੌਕੇ ਉਸ ਨੇ ਦੇਸ਼ ਦੀ ਹੋਰ ਮਹਿਲਾ ਖਿਡਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵੀ ਵਿਆਹ ਅਤੇ ਮਾਂ ਬਣਨ ਤੋਂ ਬਾਅਦ ਵੀ ਖੇਡਾਂ ‘ਚ ਵਾਪਸੀ ਕਰ ਦੇਸ਼ ਦਾ ਨਾਂ ਰੌਸ਼ਨ ਕਰਨ।



ਉਸ ਨੇ ਅੱਗੇ ਕਿਹਾ ਕਿ ਮੈਂ ਸਾਰੀਆਂ ਪ੍ਰਤੀਯੋਗਤਾਵਾਂ ‘ਚ ਗੋਲਡ ਜਿੱਤੇ ਹਨ ਮੇਰੇ ਕੋਲ ਛੇ-ਛੇ ਖਿਤਾਬ ਹਨ ਜੋ ਕਿਸੇ ਕੋਲ ਨਹੀਂ ਪਰ ਇਸ ਤੋਂ ਬਾਅਦ ਵੀ ਮੇਰੇ ਸਾਰੇ ਸੁਪਨੇ ਅਜੇ ਪੂਰੇ ਨਹੀਂ ਹੋਏ ਹਨ ਕਿਉਂਕਿ ਓਲੰਪਿਕ ‘ਚ ਗੋਲਡ ਜਿੱਤਣਾ ਮੇਰਾ ਸਭ ਤੋਂ ਪਹਿਲਾਂ ਸੁਪਨਾ ਹੈ ਅਤੇ ਇਸ ਸੁਪਨੇ ਨੂੰ ਪੂਰਾ ਕਰਨ ਲਈ ਮੈਂ ਇਸ ਦੀਆਂ ਤਿਆਰੀਆਂ ‘ਚ ਲੱਗੀ ਹਾਂ।

ਇਸ ਦੇ ਨਾਲ ਹੀ ਮੈਰੀਕੌਮ ਨੇ ਵਿਵਜੇਂਦਰ ਸਿੰਘ ਦੇ ਪ੍ਰੋਫੈਸ਼ਨਲ ਬਾਕਸਿੰਗ ‘ਚ ਲਗਾਤਾਰ 12ਵੀਂ ਜਿੱਤ ‘ਤੇ ਖੁਸ਼ੀ ਜ਼ਾਹਿਰ ਕੀਤੀ।