ਦੇਹਰਾਦੂਨ: ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ 'ਪੰਜ ਪਿਆਰੇ' ਕਹਿ ਕੇ ਹਰੀਸ਼ ਰਾਵਤ ਵਿਵਾਦਾ 'ਚ ਆ ਗਏ ਸੀ। ਉਨ੍ਹਾਂ 'ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਦੋਸ਼ ਲਾਇਆ ਗਿਆ। ਇਸ ਬਿਆਨ ਤੋਂ ਬਾਅਦ ਹਰੀਸ਼ ਰਾਵਤ ਨੇ ਵਿਵਾਦ 'ਤੇ ਮੁਆਫੀ ਮੰਗਦਿਆਂ ਸ਼ੁੱਕਰਵਾਰ ਨੂੰ ਉੱਤਰਾਖੰਡ ਦੇ ਉਧਮ ਸਿੰਘ ਨਗਰ ਜ਼ਿਲ੍ਹੇ ਦੇ ਨਾਨਕਮੱਤਾ ਗੁਰਦੁਆਰੇ 'ਚ ਜਾ ਕੇ ਝਾੜੂ ਲਾਇਆ ਅਤੇ ਉਨ੍ਹਾਂ ਨੇ ਲੋਕਾਂ ਦੇ ਜੁੱਤੇ ਸਾਫ਼ ਕੀਤੇ।


ਕਾਂਗਰਸ ਦੇ ਪੰਜਾਬ ਇੰਚਾਰਜ ਰਾਵਤ ਨੇ ਟਵਿੱਟਰ 'ਤੇ ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕੁਝ ਸਮੇਂ ਲਈ ਪਸ਼ਚਾਤਾਪ ਵਜੋਂ ਨਾਨਕਮੱਤਾ ਗੁਰਦੁਆਰਾ ਸਾਹਿਬ ਨੂੰ ਝਾੜੂ ਦੀ ਸੇਵਾ ਕੀਤੀ ਅਤੇ ਜੁੱਤੀਆਂ ਸਾਫ਼ ਕੀਤੀਆਂ। ਉਨ੍ਹਾਂ ਕਿਹਾ ਕਿ ਉਹ ਸਤਿਕਾਰ ਦੇ ਸ਼ਬਦ ਵਜੋਂ ਵਰਤੇ ਗਏ ਆਪਣੇ ਸ਼ਬਦਾਂ ਲਈ ਸਭ ਤੋਂ ਮੁਆਫੀ ਮੰਗਦੇ ਹਨ।






ਰਾਵਤ ਨੇ ਕਿਹਾ, “ਮੈਂ ਹਮੇਸ਼ਾਂ ਸਿੱਖ ਧਰਮ ਅਤੇ ਇਸ ਦੀਆਂ ਮਹਾਨ ਪਰੰਪਰਾਵਾਂ ਪ੍ਰਤੀ ਸਮਰਪਿਤ ਅਤੇ ਸਤਿਕਾਰਤ ਰਿਹਾ ਹਾਂ। ਮੈਂ ਸਤਿਕਾਰ ਦੀ ਨਿਸ਼ਾਨੀ ਵਜੋਂ ਵਰਤੇ ਗਏ ਸ਼ਬਦ ਲਈ ਮੁੜ ਰਾ ਮੁਆਫੀ ਮੰਗਦਾ ਹਾਂ।


ਦੱਸ ਦਈਏ ਕਿ ਹਾਲ ਹੀ ਵਿੱਚ ਇੱਕ ਬਿਆਨ ਵਿੱਚ ਰਾਵਤ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਨੂੰ 'ਪੰਜ ਪਿਆਰੇ' ਦੱਸਿਆ ਸੀ, ਜਿਸ 'ਤੇ ਵਿਰੋਧੀ ਪਾਰਟੀਆਂ ਨੇ ਇਤਰਾਜ਼ ਕੀਤਾ ਸੀ ਅਤੇ ਅਕਾਲ ਤਖ਼ਤ ਸਾਹਿਬ ਨੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬਿਆਨ ਕਿਹਾ ਸੀ।


ਇਹ ਵੀ ਪੜ੍ਹੋ: Punjab Congress Crisis: ਮੁੜ ਇੱਕਠਾ ਹੋਇਆ ਕੈਪਟਨ ਵਿਰੋਧੀ ਖੇਮਾ, ਪ੍ਰਗਟ ਸਿੰਘ ਦੇ ਘਰ ਮੀਟਿੰਗ 'ਚ ਸਿੱਧੂ ਵੀ ਮੌਜੂਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904