ਨਵੀਂ ਦਿੱਲੀ: ਕਾਂਗਰਸ ਨੇ ਲੋਕ ਸਭਾ ਵਿੱਚ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਨੂੰ ਮੰਗਲਵਾਰ ਪੇਸ਼ ਕਰਨ ਦੀ ਸੰਭਾਵਨਾ ਹੈ। ਪਾਰਟੀ ਸੂਤਰਾਂ ਨੇ ਅੱਜ ਇਸ ਜਾਣਕਾਰੀ ਦਿੱਤੀ ਹੈ।
ਪਾਰਟੀ ਸੂਤਰਾਂ ਮੁਤਾਬਕ ਕਾਂਗਰਸ ਨੇ ਲੋਕ ਸਭਾ ਵਿੱਚ ਆਪਣੇ ਸੰਸਦਾਂ ਨੂੰ ਤਿੰਨ ਪੰਗਤੀਆਂ ਦਾ ਵਹਿਪ ਜਾਰੀ ਕਰਕੇ ਉਨ੍ਹਾਂ ਦੀ ਮੌਜੂਦਗੀ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਮਤੇ ਨੂੰ ਲੋਕ ਸਭਾ ਵਿੱਚ ਕਾਂਗਰਸ ਆਗੂ ਮਲਿਕਅਰੁਜਨ ਖੜਗੇ ਵੱਲੋਂ ਪੇਸ਼ ਕੀਤਾ ਜਾਵੇਗਾ।
ਪਾਰਟੀ ਨੇ ਦੱਸਿਆ ਕਿ ਖੜਗੇ ਇਸ ਬਾਰੇ ਵੱਖ-ਵੱਖ ਦਲਾਂ ਨਾਲ ਸੰਪਰਕ ਕਰ ਰਹੇ ਹਨ ਤਾਂ ਕਿ ਇਸ ਮਤੇ ਨੂੰ ਸਮਰਥਨ ਮਿਲ ਸਕੇ। ਟੀਡੀਪੀ ਤੇ ਵਾਈਐਸਆਰ ਕਾਂਗਰਸ ਵੀ ਬੇਭਰੋਸਗੀ ਮਤੇ ਪੇਸ਼ ਕਰ ਚੁੱਕੀ ਹੈ, ਪਰ ਸਦਨ ਦੀ ਕਾਰਵਾਈ ਰੁਕੇ ਹੋਣ ਕਾਰਨ ਉਸ ਉੱਤੇ ਕੋਈ ਕਾਰਵਾਈ ਨਹੀਂ ਹੋਈ।