ਨਵੀਂ ਦਿੱਲੀ: ਕਾਂਗਰਸ ਪਾਰਟੀ ਦਾ ਆਫਿਸ਼ਲ ਟਵੀਟਰ ਖਾਤਾ ਹੈਕ ਹੋ ਚੁੱਕਿਆ ਹੈ। ਹੈਕਰ ਨੇ ਬਹੁਤ ਸਾਰੀਆਂ ਐਤਰਾਜਯੋਗ ਟਿੱਪਣੀਆਂ ਵੀ ਇਸ ਖਾਤੇ ਦੀ ਵਰਤੋਂ ਕਰ ਕੀਤੀਆਂ ਹਨ। ਇਸ ਤੋਂ ਪਹਿਲਾਂ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਦਾ ਵੀ ਟਵੀਟਰ ਖਾਤਾ ਹੈਕ ਕਰ ਲਿਆ ਗਿਆ ਸੀ। ਇਸ ਮਾਮਲੇ 'ਚ ਕਾਂਗਰਸ ਨੇ ਆਪਣਾ ਗੁੱਸਾ ਮੋਦੀ ਸਰਕਾਰ 'ਤੇ ਕੱਢਿਆ ਹੈ। ਕਾਂਗਰਸ ਇਸ ਮੁੱਦੇ ਨੂੰ ਸੰਸਦ 'ਚ ਚੁੱਕਣ ਦੀ ਤਿਆਰੀ ਚ ਹੈ।

ਜਿਕਰਯੋਗ ਹੈ ਕਿ ਕੱਲ੍ਹ ਰਾਹੁਲ ਗਾਂਧੀ ਦਾ ਟਵੀਟਰ ਖਾਤਾ ਹੈਕ ਕੀਤਾ ਗਿਆ ਸੀ। ਇਸ ਹਰਕਤ ਤੋਂ ਬਾਅਦ ਰਾਹੁਲ ਦੇ ਖਾਤੇ ਤੋਂ ਐਤਰਾਜਯੋਗ ਟਵੀਟ ਕੀਤੇ ਗਏ ਸਨ। ਇਸ 'ਚ ਰਾਹੁਲ ਗਾਂਧੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਵੀ ਕਈ ਗਲਤ ਟਿੱਪਣੀਆਂ ਕੀਤੀਆਂ ਗਈਆਂ ਸਨ।

ਹਾਲਾਂਕਿ ਇਹਨਾਂ ਟਵੀਟਸ ਨੂੰ ਤੁਰੰਤ ਹਟਾ ਦਿੱਤਾ ਗਿਆ ਸੀ। ਇਸ ਤੋਂ ਬਾਅਦ ਕਾਂਗਰਸ ਵੱਲੋਂ ਰਣਦੀਪ ਸੁਰਜੰਵਾਲਾ ਨੇ ਟਵੀਟ ਕੀਤਾ ਸੀ। "ਰਾਹੁਲ ਗਾਂਧੀ ਦਾ ਟਵੀਟਰ ਖਾਤਾ ਹੈਕ ਹੋਇਆ ਹੈ। ਇਹ ਇੱਕ ਗਿਰੀ ਹੋਈ ਹਰਕਤ ਹੈ। ਇਹ ਰਾਹੁਲ ਗਾਂਧੀ ਨੂੰ ਗਰੀਬਾਂ ਦੀ ਅਵਾਜ ਚੁੱਕਣ ਤੋਂ ਨਹੀਂ ਰੋਕ ਸਕਦੀ।"