ਨਵੀਂ ਦਿੱਲੀ: ਨੋਟਬੰਦੀ ਤੋਂ ਬਾਅਦ ਸਰਕਾਰ ਨੇ ਕਈ ਜਰੂਰੀ ਥਾਵਾਂ 'ਤੇ ਪੁਰਾਣੇ 500 ਦੇ ਨੋਟ ਚਲਾਉਣ ਦੀ ਛੋਟ ਦਿੱਤੀ ਹੋਈ ਹੈ। ਪਰ ਹੁਣ ਸਰਕਾਰ ਇਸ ਛੋਟ ਨੂੰ ਖਤਮ ਕਰਨ ਦੀ ਤਿਆਰੀ 'ਚ ਹੈ। ਸਰਕਾਰ ਅੱਜ ਕਿਸੇ ਵੇਲੇ ਵੀ ਇਸ ਬਾਰੇ ਐਲਾਨ ਕਰ ਸਕਦੀ ਹੈ। ਹਾਲਾਂਕਿ ਪਹਿਲਾਂ ਇਸ ਛੋਟ ਦੀ ਮਿਆਦ 15 ਦਸੰਬਰ ਤੱਕ ਤੈਅ ਕੀਤੀ ਗਈ ਸੀ। ਸੂਤਰਾਂ ਮੁਤਾਬਕ ਪੈਟਰੋਲ ਪੰਪਾਂ 'ਤੇ ਪੁਰਾਣੇ ਨੋਟਾਂ ਦੀ ਬਦਲੀ ਨੂੰ ਲੈ ਕੇ ਹੋ ਰਹੀਆਂ ਗੜਬੜੀ ਦੀਆਂ ਖਬਰਾਂ ਤੋਂ ਬਾਅਦ ਸਰਕਾਰ ਨੇ ਫੈਸਲਾ ਲਿਆ ਹੈ।

ਪੀਟੀਆਈ ਮੁਤਾਬਕ ਪੈਟਰੋਲ ਪੰਪਾਂ 'ਤੇ ਪੁਰਾਣੇ ਨੋਟ ਸਿਰਫ ਕੱਲ੍ਹ ਤੱਕ ਹੀ ਚੱਲਣਗੇ। ਇਸ ਤੋਂ ਇਲਾਵਾ ਹਵਾਈ ਟਿਕਟਾਂ ਲਈ ਵੀ ਪੁਰਾਣੇ ਨੋਟਾਂ ਦੀ ਵਰਤੋਂ ਸਿਰਫ ਕੱਲ ਤੱਕ ਹੀ ਕੀਤੀ ਜਾ ਸਕੇਗੀ। ਸਰਕਾਰ ਅੱਜ ਇਸ ਬਾਰੇ ਐਲਾਨ ਕਰੇਗੀ।