MP Constable Suspended: ਮੱਧ ਪ੍ਰਦੇਸ਼ ‘ਚ ਮੁੱਛਾਂ ਰੱਖਣ ਲਈ ਸਸਪੈਂਡ ਕੀਤੇ ਗਏ ਕਾਂਸਟੇਬਲ ਰਾਕੇਸ਼ ਰਾਣਾ ਨੂੰ ਬਹਾਲ ਕਰ ਦਿੱਤਾ ਗਿਆ ਹੈ ਦਰਅਸਲ ਦੋ ਦਿਨ ਪਹਿਲਾਂ ਹੀ ਐਮਪੀ ਪੁਲਿਸ ‘ਚ ਕਾਂਸਟੇਬਲ ਦੇ ਅਹੁਦੇ ‘ਤੇ ਕੰਮ ਕਰ ਰਹੇ ਰਾਕੇਸ਼ ਰਾਣਾ ਦੀਆਂ ਲੰਬੀਆਂ ਮੁੱਛਾਂ ਰੱਖਣ ਦੇ ਕਾਰਨ ਸਸਪੈਂਡ ਕਰ ਦਿੱਤਾ ਗਿਆ ਸੀ। ਮੁੱਛਾਂ ਨਾ ਹਟਾਉਣ ਦੀ ਜ਼ਿੱਦ ‘ਤੇ ਸਸਪੈਂਡ ਕਰਨ ਦਾ ਇਹ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਤੇ ਰਾਤੋ-ਰਾਤ ਗਰਮਾ ਗਿਆ।

ਸੋਸ਼ਲ ਮੀਡੀਆ ‘ਤੇ ਲੋਕ ਇਸ ਖਬਰ ਨੂੰ ਤੇਜੀ ਨਾਲ ਵਾਇਰਲ ਕਰਨ ਲੱਗੇ ਉੱਥੇ ਹੀ ਜਦੋਂ ਯੁਜ਼ਰਸ ਨੇ ਸਵਾਲ ਕੀਤੇ ਤਾਂ ਵਿਭਾਗ ਬੈਕਫੁੱਟ ‘ਤੇ ਆ ਗਿਆ ਤੇ ਹੁਣ ਰਾਣਾ ਨੂੰ ਇੱਕ ਵਾਰ ਫਿਰ ਤੋਂ ਬਹਾਲ ਕਰ ਦਿੱਤਾ ਗਿਆ ਹੈ। ਪੁਲਿਸ ਦੇ ਵੱਡੇ ਅਫਸਰਾਂ ਨੇ ਇਸ ਖਬਰ ‘ਤੇ ਸਹਿਮਤੀ ਵੀ ਜਤਾਈ ਹੈ।

ਕੀ ਹੈ ਪੂਰਾ ਮਾਮਲਾ
ਜਾਣਕਾਰੀ ਮੁਤਾਬਕ ਕਾਂਸਟੇਬਲ ਰਾਣਾ ਨੂੰ ਉਸਦੀਆਂ ਲੰਬੀਆਂ ਮੁੱਛਾਂ ਹਟਾਉਣ ਲਈ ਕਿਹਾ ਗਿਆ ਸੀ ਹਾਲਾਂਕਿ ਉਹਨਾਂ ਨੇ ਅਜਿਹਾ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਸਸਪੈਂਡ ਹੋ ਸਕਦਾ ਪਰ ਮੁੱਛਾਂ ਨਹੀਂ ਕਟਵਾ ਸਕਦਾ ਕਿਉਂਕਿ ਉਹ ਰਾਜਪੂਤ ਹੈ ਤੇ ਇਹ ਉਸ ਦੇ ਆਤਮ ਸਨਮਾਨ ਤੇ ਸਵਾਭੀਮਾਨ ਨਾਲ ਜੁੜਿਆ ਹੈ ਜਿਸ ਦੇ ਬਾਅਦ 7 ਜਨਵਰੀ ਨੂੰ ਕਾਂਸਟੇਬਲ ਰਾਕੇਸ਼ ਰਾਣਾ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ।

ਰਾਣਾ ਨੇ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਦੱਸਿਆ ਕਿ ਉਹ ਸਾਲ 2007 ਤੋਂ ਪੁਲਿਸ ‘ਚ ਸੇਵਾਵਾਂ ਦੇ ਰਿਹਾ ਹੈ ਤੇ ਉਨ੍ਹਾਂ ਨੇ ਸਾਲ 2010 ਤੋਂ ਮੁੱਛਾਂ ਰੱਖਣੀਆਂ ਸ਼ੁਰੂ ਕੀਤੀ ਸਨ। ਉਨ੍ਹਾਂ ਨੇ ਕਿਹਾ ਕਿ ਬੀਤੇ 14 ਸਾਲਾਂ ‘ਚ ਉਨ੍ਹਾਂ ਨੂੰ ਕਦੇ ਵੀ ਮੁੱਛਾਂ ਹਟਾਉਣ ਲਈ ਨਹੀਂ ਕਿਹਾ ਗਿਆ। ਰਾਣਾ ਨੇ ਕਿਹਾ ਕਿ ਪਹਿਲਾਂ ਕਿਸੇ ਵੀ ਅਧਿਕਾਰੀ ਨੇ ਉਸ ਦੀਆਂ ਮੁੱਛਾਂ ਨੂੰ ਲੈ ਕੇ ਕੋਈ ਵੀ ਇਤਰਾਜ਼ ਨਹੀਂ ਜਤਾਇਆ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904