ਨਵੀਂ ਦਿੱਲੀ: ਕਾਂਗਰਸ ਨੇਤਾ ਮਣੀਸ਼ੰਕਰ ਅਈਅਰ ਨੇ ਮੰਗਲਵਾਰ ਨੂੰ ਆਪਣੇ ‘ਨੀਚ ਆਦਮੀ’ ਵਾਲੇ ਬਿਆਨ ਨੂੰ ਸਹੀ ਕਿਹਾ ਹੈ। ਅਇਅਰ ਨੇ ਕਿਹਾ, “ਮੈਂ ਜੋ ਕਹਿਣਾ ਚਾਹੁੰਦਾ ਸੀ, ਉਹ ਮੈਂ ਲਿਖ ਚੁੱਕਿਆ ਹਾਂ। ਮੈ ਆਪਣੇ ਹਰ ਸ਼ਬਦ ‘ਤੇ ਕਾਇਮ ਹਾਂ। ਇਸ ‘ਤੇ ਬਹਿਸ ਕਰਨ ਦੀ ਮੇਰੀ ਕੋਈ ਇੱਛਾ ਨਹੀਂ ਹੈ।” ਅਈਅਰ ਨੇ ‘ਰਾਈਜ਼ਿੰਗ ਕਸ਼ਮੀਰ’’ਚ ਲਿਖੇ ਆਰਟੀਕਲ ‘ਚ ਇਹ ਗੱਲ ਕੀਤੀ।


ਉਨ੍ਹਾਂ ਕਿਹਾ, “23 ਮਈ ਨੂੰ ਦੇਸ਼ ਦੀ ਜਨਤਾ ਉਨ੍ਹਾਂ ਨੂੰ ਬਾਹਰ ਕਰ ਦੇਵੇਗੀ। ਮੋਦੀ ਭਾਰਤ ‘ਚ ਹੁਣ ਤਕ ਦੇ ਸਭ ਤੋਂ ਜ਼ਿਆਦਾ ਝੂਠ ਬੋਲਣ ਵਾਲਾ ਪ੍ਰਧਾਨ ਮੰਤਰੀ ਹੈ। ਮੈਨੂੰ ਯਾਦ ਹੈ ਕਿ 7 ਦਸੰਬਰ 2017 ਨੂੰ ਮੈਂ ਕੀ ਕਿਹਾ ਸੀ।”

ਮਣੀਸ਼ੰਕਰ ਨੇ ਮੋਦੀ ‘ਤੇ ਦੇਸ਼ ਵਿਰੋਧੀ ਗਤੀਵਿਧੀਆਂ ਨੂੰ ਹੁਲਾਰਾ ਦੇਣ ਤੇ ਜਵਾਨਾਂ ਦੀ ਸ਼ਹਾਦਤ ਜ਼ਰੀਏ ਸੱਤਾ ‘ਚ ਵਾਪਸੀ ਦੀ ਕੋਸ਼ਿਸ਼ ਕਰਨ ਦਾ ਇਲਜ਼ਾਮ ਲਾਇਆ ਹੈ। ਉਨ੍ਹਾਂ ਕਿਹਾ ਕਿ ਮੋਦੀ ਗੰਦੇ ਤਰੀਕੇ ਨਾਲ ਚੋਣ ਪ੍ਰਚਾਰ ਕਰ ਰਹੇ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਮੋਦੀ ਨੇ ਹਵਾਈ ਸੈਨਾ ਨੂੰ ਬਦਨਾਮ ਕਰਨ ਲਈ ਮੂਰਖਤਾਪੂਰਨ ਤਰੀਕੇ ਦਾ ਸਹਾਰਾ ਲਿਆ।