ਜੈਪੁਰ: ਕੋਰੋਨਾਵਾਇਰਸ ਦੀ ਦਵਾਈ (Coronavirus Medicine) ਦਾ ਐਲਾਨ ਕਰ ਯੋਗਾ ਗੁਰੂ ਬਾਬਾ ਰਾਮਦੇਵ (Baba Ramdev) ਨੇ ਹਲਚਲ ਮਚਾ ਦਿੱਤੀ ਸੀ ਪਰ ਇਸ ਦੇ ਨਾਲ ਹੀ ਹੁਣ ਰਾਮਦੇਵ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਨਜ਼ਰ ਆ ਰਹੀਆਂ ਹਨ। ਰਾਜਸਥਾਨ ਵਿੱਚ ਅਜਿਹੀ ਕਿਸੇ ਵੀ ਦਵਾਈ ਦੇ ਕਲੀਨੀਕਲ ਟਰਾਇਲ (Clinical Trials) ਨੂੰ ਰੱਦ ਕਰਨ ਵਾਲੇ ਸਿਹਤ ਮੰਤਰੀ ਡਾ. ਰਘੂ ਸ਼ਰਮਾ ਤੋਂ ਬਾਅਦ ਹੁਣ ਨਿਮਜ਼ ਯੂਨੀਵਰਸਿਟੀ ਦੇ ਮਾਲਕ ਤੇ ਚੇਅਰਮੈਨ ਬੀਐਸ ਤੋਮਰ ਵੀ ਆਪਣੇ ਬਿਆਨਾ ਤੋਂ ਪਲਟ ਗਏ ਹਨ।
ਤੋਮਰ ਦਾ ਇਹ ਬਿਆਨ ਵੀਰਵਾਰ ਨੂੰ ਜੈਪੁਰ ਦੇ ਗਾਂਧੀਨਗਰ ਥਾਣੇ ‘ਚ ਉਸ ਵਿਰੁੱਧ ਕੇਸ ਦਰਜ ਹੋਣ ਤੋਂ ਬਾਅਦ ਆਇਆ ਹੈ। ਕੋਰੋਨਾਵਾਇਰਸ ਸੰਕਰਮਣ ਦੇ ਇਲਾਜ ਦੇ ਦਾਅਵੇ ‘ਤੇ ਪਤੰਜਲੀ ਆਯੁਰਵੇਦ ਹਰਿਦੁਆਰ ਤੇ ਨਿਮਜ਼ ਯੂਨੀਵਰਸਿਟੀ ਦੇ ਮਾਲਕ ਤੋਮਰ ਖਿਲਾਫ ਇੱਥੇ ਕੇਸ ਦਾਇਰ ਕੀਤੇ ਗਏ। ਇਨ੍ਹਾਂ ‘ਚ ਕਿਹਾ ਗਿਆ ਕਿ ਕੋਰੋਨਵਾਇਰਸ ਦੇ ਇਲਾਜ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ। ਇਸ ਤੋਂ ਪਹਿਲਾਂ ਰਾਜਸਥਾਨ ਦੇ ਮੈਡੀਕਲ ਮੰਤਰੀ ਡਾਕਟਰ ਸ਼ਰਮਾ ਵੀ ਕੋਰੋਨਾ ਦੀ ਦਵਾਈ ਦੇ ਨਾਂ ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਦਿਆਂ ਬਾਬਾ ਰਾਮਦੇਵ ਖਿਲਾਫ ਕਾਨੂੰਨੀ ਕਾਰਵਾਈ ਦੀ ਗੱਲ ਕਰ ਚੁੱਕੇ ਹਨ।
ਦੂਜੇ ਪਾਸੇ ਬੀਐਸ ਤੋਮਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਅਸੀਂ ਅਸ਼ਵਗੰਧਾ, ਗਿਲੋਏ ਤੇ ਤੁਲਸੀ ਨੂੰ ਮਰੀਜ਼ਾਂ ‘ਤੇ ਇਮਿਊਨਟੀ ਬੂਸਟਰ ਵਜੋਂ ਵਰਤਿਆ ਹੈ। ਉਸ ਨੇ ਇਹ ਵੀ ਕਿਹਾ, “ਮੈਂ ਨਹੀਂ ਜਾਣਦਾ ਕਿ ਯੋਗਾ ਗੁਰੂ ਰਾਮਦੇਵ ਨੇ ਇਸ ਨੂੰ ਕੋਰੋਨਾ ਦਾ 100 ਪ੍ਰਤੀਸ਼ਤ ਇਲਾਜ਼ ਕਿਵੇਂ ਦੱਸਿਆ?”
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
Coronil ਨੂੰ ਲੈ ਕੇ ਬਾਬਾ ਰਾਮਦੇਵ ਦੇ ਦਾਅਵੇ ‘ਤੇ ਵਿਵਾਦ, ਦਵਾਈ ‘ਤੇ ਪਾਬੰਦੀ
ਏਬੀਪੀ ਸਾਂਝਾ
Updated at:
26 Jun 2020 03:56 PM (IST)
ਨਿਮਜ਼ ਯੂਨੀਵਰਸਿਟੀ ਦੇ ਚੇਅਰਮੈਨ ਬੀਐਸ ਤੋਮਰ ਨੇ ਯੋਗ ਗੁਰੂ ਬਾਬਾ ਰਾਮਦੇਵ ਦੀ ਕੋਰੋਨਾਵਾਇਰਸ ਦਵਾਈ ਦੀ ਕਲੀਨੀਕਲ ਅਜ਼ਮਾਇਸ਼ ਬਾਰੇ ਵੱਡਾ ਖੁਲਾਸਾ ਕੀਤਾ ਹੈ। ਤੋਮਰ ਨੇ ਕਿਹਾ ਹੈ ਕਿ ਉਸ ਦੇ ਹਸਪਤਾਲਾਂ ਵਿੱਚ ਕੋਰੋਨਾ ਦੀ ਦਵਾਈ ਦਾ ਕੋਈ ਟਰਾਇਲ ਨਹੀਂ ਹੋਇਆ।
- - - - - - - - - Advertisement - - - - - - - - -