ਸੋਨੀਪਤ: ਦਿੱਲੀ ਦੇ ਨਾਲ ਲੱਗਦੇ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ‘ਚ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈਸ ਵੇਅ ‘ਤੇ ਸ਼ੁੱਕਰਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਹਵਾਈ ਫੌਜ ਦੇ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ। ਇਸ ਦੌਰਾਨ ਐਕਸਪ੍ਰੈਸ ਟੋਲ ‘ਤੇ ਮੌਜੂਦ ਟੋਲ ਕਰਮਚਾਰੀ ਹੈਰਾਨ ਤੇ ਪ੍ਰੇਸ਼ਾਨ ਹੋਏ।


ਸੂਚਨਾ ਮਿਲਣ ‘ਤੇ ਸਥਾਨਕ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਧਰ ਖ਼ਬਰਾਂ ਆ ਰਹੀਆਂ ਹਨ ਕਿ ਤਕਨੀਕੀ ਨੁਕਸ ਕਰਕੇ ਏਅਰ ਫੋਰਸ ਦੇ ਜਹਾਜ਼ ਨੂੰ ਕੇਜੀਪੀ ਐਕਸਪ੍ਰੈਸ ਵੇਅ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਉਸ ਦੇ ਠੀਕ ਹੋਣ ਤੋਂ ਬਾਅਦ ਸਵੇਰੇ 11 ਵਜੇ ਹੈਲੀਕਾਪਟਰ ਨੂੰ ਰਵਾਨਾ ਕੀਤਾ ਗਿਆ।



ਸ਼ੁੱਕਰਵਾਰ ਸਵੇਰੇ 10 ਵਜੇ ਏਅਰ ਫੋਰਸ ਦਾ ਹੈਲੀਕਾਪਟਰ ਕੁੰਡਲੀ ਲੇਨ ਵਿੱਚ ਯਮੁਨਾ ਬ੍ਰਿਜ ਦੇ ਕੋਲ ਗਾਜ਼ੀਆਬਾਦ ਤੋਂ ਸੜਕ ‘ਤੇ ਉੱਤਰਿਆ ਗਿਆ। ਇਸ ਦੌਰਾਨ ਪਾਇਲਟ ਨੇ ਅਧਿਕਾਰੀਆਂ ਨੂੰ ਹੈਲੀਕਾਪਟਰ ਵਿੱਚ ਤਕਨੀਕੀ ਖਰਾਬੀ ਬਾਰੇ ਜਾਣਕਾਰੀ ਦਿੱਤੀ।

ਸੂਚਨਾ ਮਿਲਦੇ ਹੀ ਅਧਿਕਾਰੀ ਤੇ ਮਕੈਨਿਕ ਹਿੰਡਨ ਏਅਰਬੇਸ ਤੋਂ ਮੌਕੇ 'ਤੇ ਪਹੁੰਚੇ ਤੇ ਹੈਲੀਕਾਪਟਰ ਨੂੰ ਠੀਕ ਕਰਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਹੈਲੀਕਾਪਟਰ ਤਕਰੀਬਨ ਡੇਢ ਘੰਟਾ ਸੜਕ 'ਤੇ ਖੜ੍ਹਾ ਰਿਹਾ, ਜਿਸ ਕਾਰਨ ਵਾਹਨ ਦੂਜੀ ਸੜਕ ਤੋਂ ਬਾਹਰ ਕੱਢੇ ਗਏ।

ਕੇਜੀਪੀ ਵਿਖੇ ਇੱਕ ਟੋਲ ਕਰਮਚਾਰੀ ਮੁਤਾਬਕ, ਯਮੁਨਾ ਪੁੱਲ ਅੱਗੇ ਇੱਕ ਸੈਨਾ ਦੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਜਦੋਂ ਉੱਥੋਂ ਦੇ ਟੋਲ ਕਰਮਚਾਰੀ ਦੰਗ ਰਹਿ ਗਏ। ਉੱਥੇ ਤਾਇਨਾਤ ਅਮਲੇ ਨੇ ਤੁਰੰਤ ਇਸ ਬਾਰੇ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਜਾਣਕਾਰੀ ਪੈਰਾ ਸੋਨੀਪਤ ਦੇ ਡਿਪਟੀ ਕਮਿਸ਼ਨਰ ਸ਼ਿਆਮ ਲਾਲ ਪੂਨੀਆ ਵੀ ਮੌਕੇ 'ਤੇ ਪਹੁੰਚੇ ਤੇ ਉੱਥੇ ਸਥਿਤੀ ਨੂੰ ਕਾਬੂ ਕੀਤਾ ਨਾਲ ਹੀ ਟ੍ਰੈਫਿਕ ਦਾ ਪ੍ਰਬੰਧਨ ਕੀਤਾ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904