ਨਵੀਂ ਦਿੱਲੀ: ਅੰਤਰਰਾਸ਼ਟਰੀ ਬਾਜ਼ਾਰ (International market) 'ਚ ਕੱਚੇ ਤੇਲ ਦੀਆਂ ਕੀਮਤਾਂ (crude oil prices) 'ਚ ਮਾਮੂਲੀ ਵਾਧੇ ਦੇ ਚੱਲਦਿਆਂ ਦੇਸ਼ 'ਚ ਲਗਾਤਾਰ 20ਵੇਂ ਦਿਨ ਪੈਟਰੋਲ ਤੇ ਡੀਜ਼ਲ ਦੀ ਕੀਮਤ (petrol-diesel price) 'ਚ ਵਾਧਾ ਹੋਇਆ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਤੇ ਡੀਜ਼ਲ ਦੋਵਾਂ ਦੀ ਕੀਮਤ 80 ਰੁਪਏ ਤੋਂ ਪਾਰ ਪਹੁੰਚ ਗਈ ਹੈ।

ਭਾਰਤੀ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਡੀਜ਼ਲ, ਪੈਟਰੋਲ ਨਾਲੋਂ ਮਹਿੰਗਾ ਹੈ ਤੇ ਦੋਵਾਂ ਦੀਆਂ ਕੀਮਤਾਂ 80 ਰੁਪਏ ਨੂੰ ਪਾਰ ਕਰ ਗਈਆਂ ਹਨ। ਦਿੱਲੀ ਵਿਚ ਡੀਜ਼ਲ ਦੀ ਕੀਮਤ ‘ਚ 17 ਪੈਸੇ ਦੇ ਵਾਧੇ ਨਾਲ ਹੁਣ ਨਵੀਂ ਕੀਮਤ 80.19 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ ਵਿੱਚ ਵੀ 21 ਪੈਸੇ ਦਾ ਵਾਧਾ ਹੋਇਆ ਹੈ। ਇਨ੍ਹਾਂ 20 ਦਿਨਾਂ ਵਿੱਚ ਪੈਟਰੋਲ 8.87 ਰੁਪਏ ਤੇ ਡੀਜ਼ਲ 10.79 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

ਸਿਰਫ ਦਿੱਲੀ ਵਿੱਚ ਅੱਗੇ ਡੀਜ਼ਲ:

ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਪਛਾੜ ਦਿੱਤਾ ਹੈ। ਹਾਲਾਂਕਿ ਇਹ ਸਥਿਤੀ ਸਿਰਫ ਦਿੱਲੀ ਦੀ ਹੈ। ਦੇਸ਼ ਦੇ ਬਾਕੀ ਹਿੱਸੇ ‘ਚ ਡੀਜ਼ਲ ਦੀ ਕੀਮਤ ਅਜੇ ਵੀ ਪੈਟਰੋਲ ਨਾਲੋਂ ਘੱਟ ਹੈ। ਦਿੱਲੀ ਵਿੱਚ ਵਧੀਆਂ ਕੀਮਤਾਂ ਦਾ ਇੱਕ ਕਾਰਨ ਵੈਟ ਵੀ ਹੈ। ਦਿੱਲੀ ਸਰਕਾਰ ਨੇ ਲੌਕਡਾਊਨ ਦੌਰਾਨ ਡੀਜ਼ਲ 'ਤੇ ਵੈਟ ਦਰ ਵਧਾ ਦਿੱਤੀ ਸੀ।

ਸਵਾਲ ਇਹ ਵੀ ਉੱਠਦਾ ਹੈ ਕਿ ਆਖ਼ਰ ਦੇਸ਼ ‘ਚ ਡੀਜ਼ਲ-ਪੈਟਰੋਲ ਤੋਂ ਮਹਿੰਗਾ ਕਿਉਂ ਨਹੀਂ ਹੋਇਆ ਤਾਂ ਇਸ ਦੇ ਪਿੱਛੇ ਕੀ ਕਾਰਨ ਹੈ, ਪਿਛਲੇ ਮਹੀਨੇ ਦਿੱਲੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ 'ਤੇ ਟੈਕਸ ਵਧਾਏ ਸੀ। ਪੈਟਰੋਲ ਦੀ ਕੀਮਤ 1.67 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ 7.10 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਮਹਿੰਗਾ ਕੀਤਾ ਗਿਆ। ਇਹੀ ਕਾਰਨ ਹੈ ਕਿ ਡੀਜ਼ਲ ਦਿੱਲੀ ਵਿੱਚ ਪੈਟਰੋਲ ਨਾਲੋਂ ਮਹਿੰਗਾ ਹੋ ਗਿਆ ਹੈ।

ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904